India records 3.66 lakh new cases: ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਤੜਥੱਲੀ ਮਚਾਈ ਹੋਈ ਹੈ । ਦੇਸ਼ ਵਿੱਚ ਹਰ ਦਿਨ ਕੋਰੋਨਾ ਦੇ ਨਵੇਂ ਅੰਕੜੇ ਡਰਾ ਰਹੇ ਹਨ। ਕੋਰੋਨਾ ਵਾਇਰਸ ਦੇ ਵਧਦੇ ਗ੍ਰਾਫ਼ ਵਿਚਾਲੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਤੋਂ ਕੁਝ ਰਾਹਤ ਮਿਲੀ ਹੈ। ਨਵੇਂ ਮਰੀਜ਼ਾਂ ਦੀ ਗਿਣਤੀ 5 ਦਿਨਾਂ ਵਿੱਚ ਪਹਿਲੀ ਵਾਰ 4 ਲੱਖ ਤੋਂ ਹੇਠਾਂ ਆਈ ਹੈ।
ਦਰਅਸਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕੋਰੋਨਾ ਦੇ 3 ਲੱਖ 66 ਹਜ਼ਾਰ 161 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ ਇਸ ਦੌਰਾਨ 3,754 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਜੇਕਰ ਇੱਥੇ ਸ਼ਨੀਵਾਰ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕੋਰੋਨਾ ਦੇ 4 ਲੱਖ 3 ਹਜ਼ਾਰ 738 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 4092 ਮਰੀਜ਼ਾਂ ਦੀ ਮੌਤ ਹੋ ਗਈ ਸੀ ।
ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਥੋੜੀ ਘੱਟ ਜ਼ਰੂਰ ਹੋ ਗਈ ਹੈ, ਪਰ ਇਹ ਕਹਿਣਾ ਕਿ ਭਾਰਤ ਵਿੱਚ ਕੋਰੋਨਾ ਦੀ ਪੀਕ ਖ਼ਤਮ ਹੋ ਗਈ ਹੈ, ਇਹ ਸਹੀ ਨਹੀਂ ਹੋਵੇਗਾ। ਪਿਛਲੇ ਇੱਕ ਦਿਨ ਵਿੱਚ ਕੋਰੋਨਾ ਕਾਰਨ ਆਪਣੀ ਜਾਨ ਗੁਆਉਣ ਵਾਲੇ ਮਰੀਜ਼ਾਂ ਦੇ ਬਾਅਦ ਦੇਸ਼ ਵਿੱਚ ਹੁਣ ਤੱਕ 2,46,116 ਲੱਖ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 2,26,62,575 ਕਰੋੜ ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ, ਜਦੋਂ ਕਿ ਇਸ ਵੇਲੇ ਇਲਾਜ ਕੀਤੇ ਜਾ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ 37,45,237 ਲੱਖ ਹੋ ਗਈ ਹੈ । ਹੁਣ ਤੱਕ 1,86,71,222 ਕਰੋੜ ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ।
ਦੱਸ ਦੇਈਏ ਕਿ ਦੇਸ਼ ਵਿੱਚ ਸਭ ਤੋਂ ਵੱਧ ਮਹਾਰਾਸ਼ਟਰ ਪ੍ਰਭਾਵਿਤ ਪ੍ਰਤੀਤ ਹੁੰਦਾ ਹੈ। ਐਤਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ-19 ਦੇ 48,401 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 51,01,737 ਹੋ ਗਈ ਹੈ । ਇਸ ਦੇ ਨਾਲ ਹੀ ਲਾਗ ਦੇ ਕਾਰਨ 572 ਹੋਰ ਮਰੀਜ਼ਾਂ ਦੀ ਮੌਤ ਹੋਣ ਕਾਰਨ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 75,849 ਹੋ ਗਈ ਹੈ।
ਇਹ ਵੀ ਦੇਖੋ: Oxygen ਦੀ ਕਿੱਲਤ ਨਾਲ ਜੂਝਣ ਵਾਲੇ ਬੱਸ ਇਹ ਨੰਬਰ ਲਾਉਣ, ਫਰੀ ਆਕਸੀਜਨ ਆਟੋ ਐਂਬੁਲੈਂਸ ਦੀ ਸ਼ੁਰੂਆਤ