ਭਾਰਤੀ ਹਵਾਈ ਸੈਨਾ ਦਾ ਸੁਖੋਈ ਲੜਾਕੂ ਜਹਾਜ਼ ਮੰਗਲਵਾਰ ਨੂੰ ਕ੍ਰੈਸ਼ ਹੋ ਗਿਆ। ਇਹ ਹਾਦਸਾ ਮਹਾਰਾਸ਼ਟਰ ਦੇ ਨਾਸਿਕ ‘ਚ ਵਾਪਰਿਆ। ਜਹਾਜ਼ ਸ਼ਿਰਸਗਾਂਵ ਪਿੰਡ ਦੇ ਕੋਲ ਇੱਕ ਖੇਤ ਵਿੱਚ ਡਿੱਗਿਆ। ਨਾਸਿਕ ਰੇਂਜ ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਡੀਆਰ ਕਰਾਲੇ ਨੇ ਦੱਸਿਆ ਕਿ ਸੁਖੋਈ ਐਸਯੂ-30 ਐਮਕੇਆਈ ਜਹਾਜ਼ ਦੇ ਪਾਇਲਟ ਅਤੇ ਸਹਿ-ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ। ਜਹਾਜ਼ ਸ਼ਿਰਸਗਾਂਵ ਪਿੰਡ ਦੇ ਕੋਲ ਇੱਕ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ।
ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੂੰ ਵਿੰਗ ਕਮਾਂਡਰ ਬੋਕਿਲ ਅਤੇ ਉਸ ਦਾ ਸੈਕਿੰਡ ਇਨ ਕਮਾਂਡਰ ਬਿਸਵਾਸ ਉਡਾ ਰਿਹਾ ਸੀ। ਇਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੂੰ HAL ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਨੂੰ ਬੁਝਾਇਆ ਗਿਆ ਹੈ। ਜਹਾਜ਼ ਦੇ ਕੁਝ ਹਿੱਸੇ 500 ਮੀਟਰ ਦੇ ਘੇਰੇ ਵਿੱਚ ਫੈਲੇ ਹੋਏ ਹਨ। ਭਾਰਤੀ ਹਵਾਈ ਸੈਨਾ, ਐਚਏਐਲ ਸੁਰੱਖਿਆ ਅਤੇ ਐਚਏਐਲ ਤਕਨੀਕੀ ਯੂਨਿਟ ਦੀਆਂ ਟੀਮਾਂ ਨੇ ਸਾਈਟ ਦਾ ਦੌਰਾ ਕੀਤਾ।
ਰੂਸੀ ਸੁਖੋਈ Su-30 MKI ਨੂੰ ਭਾਰਤੀ ਹਵਾਈ ਸੈਨਾ ਦਾ ਸਭ ਤੋਂ ਸ਼ਕਤੀਸ਼ਾਲੀ ਜਹਾਜ਼ ਮੰਨਿਆ ਜਾਂਦਾ ਹੈ। ਭਾਰਤੀ ਹਵਾਈ ਸੈਨਾ ਕੋਲ 272 ਕਿਰਿਆਸ਼ੀਲ ਸੁਖੋਈ ਐਸਯੂ-30 ਐਮਕੇਆਈ ਹਨ, ਇਸ ਜਹਾਜ਼ ਵਿੱਚ ਦੋ ਇੰਜਣ ਅਤੇ ਦੋ ਪਾਇਲਟਾਂ ਲਈ ਬੈਠਣ ਦੀ ਵਿਵਸਥਾ ਹੈ। ਇਨ੍ਹਾਂ ਵਿੱਚੋਂ ਕੁਝ ਜਹਾਜ਼ਾਂ ਨੂੰ ਸੁਪਰਸੋਨਿਕ ਮਿਜ਼ਾਈਲ ਬ੍ਰਹਮੋਸ ਲਾਂਚ ਕਰਨ ਲਈ ਵੀ ਅਪਗ੍ਰੇਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Election Result 2024 : ਜਲੰਧਰ ਤੋਂ ਕਾਂਗਰਸ ਦੇ MP ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਨਾਲ ਜਿੱਤੇ
ਸੁਖੋਈ ਜਹਾਜ਼ 3000 ਕਿਲੋਮੀਟਰ ਤੱਕ ਹਮਲਾ ਕਰ ਸਕਦਾ ਹੈ। ਜਦੋਂ ਕਿ ਇਸ ਦੀ ਕਰੂਜ਼ ਰੇਂਜ 3,200 ਕਿਲੋਮੀਟਰ ਤੱਕ ਹੈ ਅਤੇ ਲੜਾਈ ਦਾ ਘੇਰਾ 1,500 ਕਿਲੋਮੀਟਰ ਹੈ। ਭਾਰ ਵਿੱਚ ਭਾਰੀ ਹੋਣ ਦੇ ਬਾਵਜੂਦ ਇਹ ਲੜਾਕੂ ਜਹਾਜ਼ ਆਪਣੀ ਤੇਜ਼ ਰਫ਼ਤਾਰ ਲਈ ਜਾਣਿਆ ਜਾਂਦਾ ਹੈ। ਇਹ ਜਹਾਜ਼ 2,100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅਸਮਾਨ ਵਿੱਚ ਉੱਡ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: