indian origin billionaire sold company: ਸੰਯੁਕਤ ਅਰਬ ਅਮੀਰਾਤ ‘ਚ ਭਾਰਤੀ ਮੂਲ ਦੇ ਅਰਬਪਤੀ ਬੀਆਰ ਸ਼ੈੱਟੀ ਦੀ ਫਿਨਾਬਲਰ ਪੀਐੱਲਸੀ ਆਪਣਾ ਕਾਰੋਬਾਰ ਇਜ਼ਰਾਈਲ -ਯੂਏਈ ਕੰਜੋਟ੍ਰਿਯਮ ਨੂੰ ਮਾਤਰ ਇਕੱ ਡਾਲਰ (73.52 ਰੁਪਏ) ‘ਚ ਵੇਚ ਰਹੀ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲ ਤੋਂ ਹੀ ਉਨਾਂ੍ਹ ਦੇ ਸਿਤਾਰੇ ਡੁੱਬਣ ਦੀ ਕਗਾਰ ‘ਤੇ ਸਨ।ਉਨ੍ਹਾਂ ਦੀ ਕੰਪਨੀਆਂ ‘ਤੇ ਨਾ ਸਿਰਫ ਅਰਬਾਂ ਡਾਲਰ ਦਾ ਕਰਜ਼ ਹੈ ਸਗੋਂ ਉਨ੍ਹਾਂ ਵਿਰੁੱਧ ਫਰਜ਼ੀਵਾੜੇ ਦੀ ਜਾਂਚ ਵੀ ਚੱਲ ਰਹੀ ਹੈ।ਪਿਛਲੇ ਦਸੰਬਰ ‘ਚ ਉਨ੍ਹਾਂ ਦੇ ਬਿਜ਼ਨੈੱਸ ਦੀ ਮਾਰਕੀਟ ਵੈਲਯੂ 1.5 ਬਿਲਿਅਨ ਪਾਉਂਡ ਰਹਿ ਗਈ ਸੀ।ਜਦੋਂ ਕਿ ਉਨਾਂ੍ਹ ‘ਤੇ ਇੱਕ ਗਲੋਬਲ ਡਾਲਰ ਦਾ ਕਰਜ਼ ਦੱਸਿਆ ਜਾ ਰਿਹਾ ਸੀ।ਬੀਆਰ ਸ਼ੈੱਟੀ ਦi ਫਾਈਨੈਂਸ਼ੀਅਲ ਸਰਵਿਸ ਕੰਪਨੀ ਫਿਨਾਬਲਰ ਨੇ ਐਲਾਨ ਕੀਤਾ ਕਿ ਉਹ ਗਲੋਬਲ ਫਿਨਟੇਕ ਇਨਵੇਸਟਮੈਂਟਸ ਹੋਲਡਿੰਗ ਦੇ ਨਾਲ ਇੱਕ ਸਮਝੌਤਾ ਕਰ ਰਹੀ ਹੈ।ਜੀਐੱਫਆਈਐੱਚ ਇਜ਼ਰਾਇਲ ਦੇ ਪ੍ਰਿਜ਼ਮ ਗਰੁੱਪ ਦੀ ਸਹਿਯੋਗੀ ਕੰਪਨੀ ਹੈ, ਜਿਸ ਨੂੰ ਫਿਨਾਬਲਰ ਪੀਐੱਲਸੀ ਲਿਮਿਟੇਡ ਆਪਣੀ ਸਾਰੀ ਜਾਇਦਾਦ ਵੇਚ ਰਹੀ ਹੈ।
ਪਿਛਲੇ ਸਾਲ ਦਸੰਬਰ ‘ਚ ਉਸ ‘ਤੇ ਇੱਕ ਬਿਲਿਅਨ ਡਾਲਰ ਤੋਂ ਜਿਆਦਾ ਦਾ ਕਰਜ਼ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਸੌਦਾ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ ਦੀਆਂ ਕੰਪਨੀਆਂ ਦੇ ਵਿਚਾਲੇ ਮਹੱਤਵਪੂਰਨ ਲੈਣਦੇਣ ਨੂੰ ਲੈ ਕੇ ਵੀ ਹੈ।ਬੀਆਰ ਸ਼ੈੱਟੀ ਨੇ 1980 ‘ਚ ਅਮੀਰਾਤ ਦੇ ਸਭ ਤੋਂ ਪੁਰਾਣੇ ਰੇਮਿਟੇਂਸ ਬਿਜ਼ਨੈੱਸ ਯੂਏਈ ਐਕਸਚੇਂਜ ਦੀ ਸ਼ੁਰੂਆਤ ਕੀਤੀ।ਯੂਏਈ ਐਕਸਚੇਂਜ, ਯੂਕੇ ਦੀ ਐਕਸਚੇਂਜ ਕੰਪਨੀ ਟ੍ਰੈਵਲੇਕਸ ਅਤੇ ਕਈ ਛੋਟੇ-ਛੋਟੇ ਪੇਮੈਂਟ ਸਾਲਯੂਸ਼ੰਸ ਪ੍ਰੋਵਾਈਡਰਸ ਅਤੇ ਸ਼ੈੱਟੀ ਦੀ ਫਿਨਬਲਰ ਦੇ ਨਾਲ ਮਿਲ ਕੇ 2018 ‘ਚ ਜਨਤਕ ਹੋਈ ਸੀ।ਦੱਸਣਯੋਗ ਹੈ ਕਿ ਯੂਏਈ ‘ਚ ਹੈਲਥਕੇਅਰ ਇੰਡਸਟਰੀ ‘ਚ ਕਾਫੀ ਜਾਇਦਾਦ ਬਣਾਉਣ ਵਾਲੇ 77 ਸਾਲ ਦੇ ਸ਼ੈੱਟੀ ਪਹਿਲੇ ਭਾਰਤੀ ਹਨ।ਉਨਾਂ੍ਹ ਨੇ 1970 ‘ਚ ਐੱਨਐੱਮਸੀ ਹੈਲਥ ਦੀ ਸ਼ੁਰੂਆਤ ਕੀਤੀ ਸੀ, ਜੋ ਅੱਗੇ ਚੱਲ ਕੇ ਸਾਲ 2012 ‘ਚ ਲੰਦਨ ਸਟਾਕ ਐਕਸਚੇਂਜ ‘ਤੇ ਲਿਸਟ ਹੋਣ ਤੋਂ ਪਹਿਲਾਂ ਦੇਸ਼ ਦੀ ਆਪਣੇ ਤਰ੍ਹਾਂ ਦੀ ਪਹਿਲੀ ਕੰਪਨੀ ਬਣੀ।ਕਿਹਾ ਜਾਂਦਾ ਹੈ ਕਿ 70 ਦੇ ਦਹਾਕਿਆਂ ‘ਚ ਸ਼ੈੱਟੀ ਮਹਿਜ 8 ਡਾਲਰ ਯੂਏਈ ਪਹੁੰਚੇ ਸਨ ਅਤੇ ਮੈਡੀਕਲ ਰਿਪ੍ਰੇਜੇਂਟੇਟਿਵ ਦੇ ਰੂਪ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸਿੰਘਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਸਿੰਘੂ ਬਾਰਡਰ ਤੇ ਰਖਿਆ ਸੁਖਮਨੀ ਸਾਹਿਬ ਦਾ ਪਾਠ