ਭਿਆਨਕ ਗਰਮੀ ਵਿਚ ਫਲ ਤੇ ਸਬਜ਼ੀਆਂ ਦੇ ਰੇਟ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਇਕ ਹਫਤੇ ਦੌਰਾਨ ਕਈ ਸਬਜ਼ੀਆਂ ਦੇ ਰੇਟ ਦੁੱਗਣੇ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ। ਦੂਜੇ ਪਾਸੇ ਫਲਾਂ ਦੇ ਰੇਟ ਵੀ ਦੁੱਗਣੇ ਦੇ ਆਸ-ਪਾਸ ਵਧ ਚੁੱਕੇ ਹਨ। ਆਲਮ ਇਹ ਹੈ ਕਿ ਲੋਕਾਂ ਨੂੰ ਫਲ ਤੇ ਸਬਜ਼ੀਆਂ ਲਈ ਮੋਟੀ ਕੀਮਤ ਚੁਕਾਉਣੀ ਪੈ ਰਹੀ ਹੈ। ਇਸ ਤੋਂ ਇਲਾਵਾ ਦਾਲ ਦੇ ਰੇਟ ਵਿਚ ਵੀ ਲਗਭਗ 11 ਫੀਸਦੀ ਦਾ ਵਾਧਾ ਹੋਇਆ ਹੈ।
ਦਰਅਸਲ ਗਰਮੀ ਦੀ ਵਜ੍ਹਾ ਨਾਲ ਖੇਤਾਂ ਤੋਂ ਸਬਜ਼ੀਆਂ ਮੰਡੀਆਂ ਤੱਕ ਨਹੀਂ ਪਹੁੰਚ ਪਾ ਰਹੀਆਂ ਹਨ। ਤਾਪਮਾਨ ਦੇ ਰਿਕਾਰਡ ਪੱਧਰ ‘ਤੇ ਜਾਣ ਨਾਲ ਸਬਜ਼ੀਆਂ ਦੀ ਫਸਲ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਇਸ ਨਾਲ ਮੰਡੀ ਵਿਚ ਸਬਜ਼ੀਆਂ ਦੀ ਆਮਦ ਘੱਟ ਗਈ ਹੈ। ਇੰਨਾ ਹੀ ਨਹੀਂ ਭਿਆਨਕ ਗਰਮੀ ਵਿਚ ਮੰਡੀ ਵਿਚ ਸਬਜ਼ੀਆਂ ਜਲਦੀ ਖਰਾਬ ਹੋ ਰਹੀਆਂ ਹਨ। ਇਨ੍ਹਾਂ ਵਿਚ ਟਮਾਟਰ, ਲੌਕੀ, ਤੋਰੀ ਵਰਗੀਆਂ ਮੌਸਮ ਸਬਜ਼ੀਆਂ ਹਨ।
ਸਬਜ਼ੀਆਂ ਦੇ ਰੇਟ ਪਿਛਲੇ ਇਕ ਹਫਤੇ ਵਿਚ 50 ਫੀਸਦੀ ਤੋਂ ਜ਼ਿਆਦਾ ਵਧ ਚੁੱਕੇ ਹਨ। ਇਕ ਹਫਤੇ ਵਿਚ ਟਮਾਟਰ ਦੀ ਕੀਮਤ 25 ਤੋਂ 30 ਰੁਪਏ ਕਿਲੋ ਦੇ ਮੁਕਾਬਲੇ ਵਧ ਕੇ 40 ਤੋਂ 50 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਨਿੰਬੂ ਦੇ ਰੇਟ ਵੀ 80 ਤੋਂ 100 ਰੁਪਏ ਕਿਲੋ ਤੋਂ ਵਧ ਕੇ ਹੁਣ 160 ਰੁਪਏ ਕਿਲੋ ਤੱਕ ਪਹੁੰਚ ਗਏ ਹਨ।
ਗਰਮੀ ਦੇ ਅਸਰ ਨਾਲ ਫਲਾਂ ਦੀਆਂ ਕੀਮਤਾਂ ਵੀ ਬੇਕਾਬੂ ਹੁੰਦੀਆਂ ਜਾ ਰਹੀਆਂ ਹਨ। ਸੇਬ, ਅੰਬ, ਅਨਾਰ, ਪਪੀਤਾ, ਤਰਬੂਜ਼, ਖਰਬੂਜ਼ਾ, ਮੌਸਮੀ, ਨਾਰੀਅਲ ਪਾਣੀ ਵਰਗੇ ਫਲਾਂ ਦੇ ਰੇਟ 25 ਤੋਂ 30 ਫੀਸਦੀ ਤੱਕ ਵਧ ਗਏ ਹਨ ਪਰ ਸਭ ਤੋਂ ਵੱਧ ਮਹਿੰਗੀਆਂ ਸਬਜ਼ੀਆਂ ਹੋਈਆਂ ਹਨ। ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ ਸ਼ਿਮਲਾ ਮਿਰਚ ਦਾ ਧੋਕ ਰੇਟ 100 ਰੁਪਏ ਕਿਲੋ ਪਹੁੰਚ ਗਿਆ ਹੈ। 25-30 ਰੁਪਏ ਕਿਲੋ ‘ਤੇ ਮਿਲਣਵਾਲੀ ਤੋਰੀ 50 ਤੋਂ 60 ਰੁਪਏ ਕਿਲੋ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਭਾਖੜਾ ਨਹਿਰ ਤੋਂ 3 ਨਾਬਾਲਗ ਕੁੜੀਆਂ ਦੀਆਂ ਮ੍ਰਿ/ਤਕ ਦੇ.ਹਾਂ ਹੋਈਆਂ ਬਰਾਮਦ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਆਲੂ ਦੇ ਰੇਟ ਵੀ 8 ਫੀਸਦੀ ਤੋਂ ਵਧ ਕੇ 31 ਮਈ ਦੇ 29.82 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 19 ਜੂਨ ਤੱਕ 32.23 ਰੁਪਏ ਪ੍ਰਤੀ ਕਿਲੋ ਹੋ ਚੁੱਕੇ ਹਨ। ਦਿੱਲੀ ਵਿਚ ਪਿਆਜ਼ ਦੀਆਂ ਕੀਮਤਾਂ 67 ਫੀਸਦੀ ਤੱਕ ਵਧੀਆਂ ਹਨ ਜਦੋਂ ਕਿ ਦੂਜੇ ਸੂਬਿਆਂ ਵਿਚ ਇਹ ਲਗਭਗ 18 ਫੀਸਦੀ ਮਹਿੰਗੀ ਹੋਈ ਹੈ। 31 ਮਈ ਨੂੰ ਪਿਆਜ਼ ਦੇ ਰੇਟ 30 ਰੁਪਏ ਪ੍ਰਤੀ ਕਿਲੋ ਸੀ ਜੋ 19 ਜੂਨ ਤੱ 50 ਰੁਪਏ ਪ੍ਰਤੀ ਕਿਲੋ ਹੋ ਗਏ ਹਨ। ਦੂਜੇ ਪਾਸੇ ਦੇਸ਼ ਵਿਚ ਇਸ ਦੀ ਔਸਤਨ ਕੀਮਤ 37.83 ਰੁਪਏ ਪ੍ਰਤੀ ਕਿਲੋ ਹੋ ਗਈ ਹੈ।