Inspirational Story IAS Rajendra Bharud: ਇਹ ਕਹਾਣੀ ਹੈ ਆਦਿਵਾਸੀ ਭੀਲ ਭਾਈਚਾਰੇ ਦੇ ਨੌਜਵਾਨਾਂ ਦੀ, ਜਿਸ ਨੇ ਸਾਰੀਆਂ ਅਸੰਗਤੀਆਂ ਨੂੰ ਹਰਾਇਆ ਅਤੇ ਜਿੱਤ ਪ੍ਰਾਪਤ ਕੀਤੀ। ਇਹ ਹੈ UPSC 2013 ਬੈਚ ਦੇ IAS ਅਧਿਕਾਰੀ ਡਾ: ਰਾਜੇਂਦਰ ਭਰੂਡ, ਜੋ ਅੱਜ ਲੱਖਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ। ਛੋਟੀ ਉਮਰ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਦੇਸੀ ਸ਼ਰਾਬ ਬਣਾ ਕੇ ਉਨ੍ਹਾਂ ਨੂੰ ਪੜ੍ਹਾਇਆ-ਲਿਖਾਇਆ। ਉਨ੍ਹਾਂ ਨੇ ਵੀ ਦਿਨ-ਰਾਤ ਦੀ ਸਖਤ ਮਿਹਨਤ ਕਰਕੇ ਇਹ ਰੁਤਬਾ ਹਾਸਿਲ ਕੀਤਾ ਹੈ, ਜਿਸ ਦਾ ਸੁਪਨਾ ਲੱਖਾਂ ਨੌਜਵਾਨ ਦੇਖਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀ ਪੂਰੀ ਕਹਾਣੀ ਨੂੰ।
ਦਰਅਸਲ, ਰਾਜੇਂਦਰ ਭਰੂਡ ਦਾ ਜਨਮ 7 ਜਨਵਰੀ 1988 ਨੂੰ ਮਹਾਂਰਾਸ਼ਟਰ ਦੇ ਧੁੱਲੇ ਜ਼ਿਲ੍ਹੇ ਦੇ ਆਦਿਵਾਸੀ ਭੀਲ ਭਾਈਚਾਰੇ ਵਿੱਚ ਹੋਇਆ ਸੀ। ਜਦੋਂ ਉਹ ਆਪਣੀ ਮਾਂ ਦੇ ਪੇਟ ਵਿੱਚ ਸੀ, ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਲੋਕਾਂ ਨੇ ਮਾਂ ਨੂੰ ਗਰਭਪਾਤ ਕਰਾਉਣ ਲਈ ਕਿਹਾ ਕਿਉਂਕਿ ਉਸ ‘ਤੇ ਪਹਿਲਾਂ ਹੀ ਤਿੰਨ ਬੱਚੇ ਪਾਲਣ ਦਾ ਭਾਰ ਸੀ । ਪਰ ਮਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਡਾ: ਰਾਜੇਂਦਰ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਉਹ 2-3 ਸਾਲ ਦੇ ਸੀ ਤਾਂ ਉਨ੍ਹਾਂ ਨੇ ਦੇਸੀ ਦਾਰੂ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮੈਂ ਸ਼ਰਾਬ ਬਣਾ ਕੇ ਵੇਚਦੀ ਸੀ। ਜਦੋਂ ਇਹ ਥੋੜਾ ਵੱਡਾ ਹੋਇਆ ਤਾਂ ਇਹ ਉਹ ਉੱਥੇ ਹੀ ਬੈਠ ਕੇ ਪੜ੍ਹਦਾ ਸੀ। ਲੋਕ ਇਸ ਤੋਂ ਨਮਕੀਨ ਆਦਿ ਲਿਆਉਣ ਨੂੰ ਕਹਿੰਦੇ ਸਨ। ਮੈਂ ਇਨਕਾਰ ਕਰਦੀ ਸੀ ਕਿ ਉਹ ਨਹੀਂ ਜਾਵੇਗਾ, ਉਹ ਪੜ੍ਹਾਈ ਕਰ ਰਿਹਾ ਹੈ। ਮਾਂ ਨੇ ਕਿਹਾ ਕਿ ਉਸ ਸਮੇਂ ਬਹੁਤ ਭੈੜੇ ਹਾਲਾਤ ਸਨ। ਕਈ ਵਾਰ, ਕੁਝ ਭੋਜਨ ਵੀ ਉਪਲਬਧ ਨਹੀਂ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਨੇ ਸੁੱਕੀ ਰੋਟੀ ਖਾ ਕੇ ਕਈ ਦਿਨ ਕੱਢੇ। ਝੌਂਪੜੀ ਵਿੱਚ ਰਰਹਿ ਕੇ ਘੱਟ ਖਰਚ ਵਿੱਚ ਘਰ ਚਲਦਾ ਸੀ।
ਆਪਣੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਬਚਪਨ ਵਿੱਚ ਕੁਝ ਸ਼ਰਾਬੀ ਲੋਕ ਉਸਦੇ ਮੂੰਹ ਵਿੱਚ ਸ਼ਰਾਬ ਦੀਆਂ ਕੁਝ ਬੂੰਦਾਂ ਪਾ ਦਿੰਦੇ ਸਨ। ਜਦੋਂ ਇਹ ਬਾਰ-ਬਾਰ ਹੁੰਦਾ ਰਿਹਾ ਤਾਂ ਉਹ ਇਸ ਦੇ ਆਦੀ ਹੋ ਗਏ ਸਨ। ਅਕਸਰ ਜ਼ੁਕਾਮ ਤੇ ਠੰਡ ਲੱਗਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਦਵਾਈ ਦੀ ਬਜਾਏ ਸ਼ਰਾਬ ਦਿੱਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਵੱਡਾ ਹੋਇਆ ਤਾਂ ਮੈਨੂੰ ਲੋਕਾਂ ਦਾ ਇਹ ਤਾਅਨਾ ਬਹੁਤ ਚੁਭਦਾ ਸੀ ਜਦੋਂ ਉਹ ਕਹਿੰਦੇ ਸਨ ਕਿ ਸ਼ਰਾਬ ਵੇਚਣ ਵਾਲੇ ਦਾ ਲੜਕਾ ਸ਼ਰਾਬ ਹੀ ਵੇਚੇਗਾ।
ਉਨ੍ਹਾਂ ਕਿਹਾ ਕਿ ਕਿਉਂਕਿ ਕੰਮ ਸ਼ਰਾਬ ਦਾ ਸੀ, ਇਸ ਲਈ ਪੀਣ ਵਾਲਿਆਂ ਦਾ ਰਵੱਈਆ ਵੀ ਉਸ ਤਰ੍ਹਾਂ ਦਾ ਸੀ। ਉਹ ਲੋਕ ਅਕਸਰ ਮੈਨੂੰ ਸਨੈਕਸ ਲਿਆਉਣ ਲਈ ਕਹਿੰਦੇ ਸਨ,ਮੈਂ ਉਸ ਸਮੇਂ ਬੱਚਾ ਹੁੰਦਾ, ਤਾਂ ਮੈਨੂੰ ਉਨ੍ਹਾਂ ਦੀ ਗੱਲ ਮੰਨਨੀ ਪੈਂਦੀ ਸੀ। ਪਰ ਅਕਸਰ ਲੋਕ ਇਸ ਕੰਮ ਦੇ ਬਦਲੇ ਮੈਨੂੰ ਕੁਝ ਪੈਸੇ ਦਿੰਦੇ ਸਨ। ਉਨ੍ਹਾਂ ਪੈਸਿਆਂ ਨਾਲ ਮਈ ਆਪਣੇ ਲਈ ਕਿਤਾਬਾਂ ਖਰੀਦੀਆਂ ਅਤੇ ਪੜ੍ਹਨਾ ਬੰਦ ਨਹੀਂ ਕੀਤਾ। ਇਸ ਸਖਤ ਮਿਹਨਤ ਅਤੇ ਲਗਨ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੇ 10ਵੀਂ ਵਿੱਚ 95 ਪ੍ਰਤੀਸ਼ਤ ਅਤੇ 12ਵੀਂ ਵਿੱਚ 90 ਪ੍ਰਤੀਸ਼ਤ ਆਏ। ਇਸ ਤੋਂ ਬਾਅਦ 2006 ਵਿੱਚ ਜਦੋਂ ਉਨ੍ਹਾਂ ਨੇ ਡਾਕਟਰੀ ਦਾਖਲਾ ਪ੍ਰੀਖਿਆ ਦਿੱਤੀ ਤਾਂ ਉਨ੍ਹਾਂ ਨੂੰ ਇੱਥੇ ਵੀ ਸੀਟ ਮਿਲ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਸੇਠ ਜੀਐਸ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੀ ਪੜ੍ਹਾਈ ਕੀਤੀ, ਉਨ੍ਹਾਂ ਨੂੰ ਸਰਵਉੱਤਮ ਵਿਦਿਆਰਥੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਡਾਕਟਰੀ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਸਮਾਜ ਲਈ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਦਾ ਸੁਪਨਾ ਜਾਗਿਆਤਾਂ ਫਿਰ ਉਨ੍ਹਾਂ ਨੇ UPSC ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਪਹਿਲਾਂ UPSC ਦੀ ਪ੍ਰੀਖਿਆ ਵਿਚ IPS ਕੈਡਰ ਮਿਲਿਆ ਅਤੇ ਫਿਰ ਅਗਲੀ ਕੋਸ਼ਿਸ਼ ਵਿੱਚ ਉਨ੍ਹਾਂ ਨੂੰ 2013 ਵਿੱਚ IAS ਕੈਡਰ ਮਿਲਿਆ। ਮੌਜੂਦਾ ਸਮੇਂ ਵਿੱਚ ਉਹ ਮਹਾਰਾਸ਼ਟਰ ਦੇ ਨੰਦੂਰਬਰ ਜ਼ਿਲ੍ਹੇ ਦੇ ਜ਼ਿਲ੍ਹਾ ਕੁਲੈਕਟਰ ਹੈ। IAS ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਮਾਂ ਨੂੰ ਸਮਰਪਿਤ ਇੱਕ ਕਿਤਾਬ ਵੀ ਲਿਖੀ ਹੈ। ਹੁਣ ਉਸਦੀ ਮਾਂ ਅਤੇ ਪਤਨੀ ਤੋਂ ਇਲਾਵਾ ਉਸਦੇ ਪਰਿਵਾਰ ਵਿੱਚ ਇੱਕ ਬੱਚਾ ਹੈ। ਡਾ. ਰਾਜੇਂਦਰ ਕਹਿੰਦਾ ਹੈ ਕਿ ਇਹ ਮੈਨੂੰ ਜਾਪਦਾ ਹੈ ਕਿ ਜੇ ਮਨੁੱਖ ਆਪਣੇ ਹਾਲਾਤਾਂ ਬਾਰੇ ਵਧੇਰੇ ਸੋਚਣ ਦੀ ਬਜਾਏ ਸਖਤ ਕੋਸ਼ਿਸ਼ ਕਰੇ ਤਾਂ ਉਹ ਕੁਝ ਵੀ ਹਾਸਿਲ ਕਰ ਸਕਦਾ ਹੈ।