ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਕਰਨਾਟਕ ਦੇ ਮੈਸੂਰ ਪੈਲੇਸ ਗਾਰਡਨ ਪਹੁੰਚੇ ਅਤੇ ਉੱਥੇ ਮੌਜੂਦ ਲਗਪਗ 15,000 ਲੋਕਾਂ ਨਾਲ ਯੋਗਾ ਕੀਤਾ। ਇਸ ਮੌਕੇ ਉਨ੍ਹਾਂ ਨੇ ਯੋਗ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਜੀਵਨ ਵਿੱਚ ਇਸਦੇ ਮਹੱਤਵ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਸਿਹਤਮੰਦ ਸਰੀਰ ਲਈ ਬਹੁਤ ਜ਼ਰੂਰੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਦੇ ਹਰ ਕੋਨੇ ਤੋਂ ਯੋਗਾ ਦੀ ਗੂੰਜ ਸੁਣਾਈ ਦੇ ਰਹੀ ਹੈ। ਇਹ ਜੀਵਨ ਦਾ ਆਧਾਰ ਬਣ ਗਿਆ ਹੈ।
ਪੀਐਮ ਮੋਦੀ ਨੇ ਕਿਹਾ ਕਿ ਅਸੀਂ ਭਾਵੇਂ ਕਿੰਨੇ ਵੀ ਤਣਾਅਪੂਰਨ ਮਾਹੌਲ ਵਿੱਚ ਕਿਉਂ ਨਾ ਹੋਈਏ, ਕੁਝ ਮਿੰਟਾਂ ਦਾ ਧਿਆਨ ਸਾਨੂੰ ਆਰਾਮ ਦਿੰਦਾ ਹੈ, ਸਾਡੀ ਉਤਪਾਦਕਤਾ ਵਧਾਉਂਦਾ ਹੈ। ਇਸ ਲਈ ਸਾਨੂੰ ਯੋਗਾ ਨੂੰ ਵਾਧੂ ਕੰਮ ਵਜੋਂ ਨਹੀਂ ਲੈਣਾ ਚਾਹੀਦਾ । ਅਸੀਂ ਯੋਗ ਨੂੰ ਜਾਣਨਾ ਵੀ ਹੈ ਤੇ ਯੋਗ ਨੂੰ ਜਿਉਣਾ ਵੀ ਹੈ। ਅਸੀਂ ਯੋਗ ਨੂੰ ਪਾਉਣਾ ਵੀ ਹੈ ਤੇ ਯੋਗ ਨੂੰ ਅਪਣਾਉਣਾ ਵੀ ਹੈ।
ਇਹ ਵੀ ਪੜ੍ਹੋ: ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਕਈ ਅਹਿਮ ਖੁਲਾਸੇ
ਉਨ੍ਹਾਂ ਕਿਹਾ ਕਿ ਘਰ-ਘਰ ਵਿੱਚ ਯੋਗ ਦਾ ਪ੍ਰਚਾਰ ਹੋਇਆ ਹੈ । ਯੋਗ ‘ਜੀਵਨ ਦਾ ਹਿੱਸਾ’ ਨਹੀਂ ਸਗੋਂ ‘ਵੇਅ ਆਫ਼ ਲਾਈਫ਼’ ਬਣ ਚੁੱਕਿਆ ਹੈ । ਉਨ੍ਹਾਂ ਕਿਹਾ ਕਿ ਮੈਸੂਰ ਵਰਗੇ ਭਾਰਤ ਦੇ ਅਧਿਆਤਮਿਕ ਕੇਂਦਰਾਂ ਨੇ ਜਿਸ ਯੋਗ-ਊਰਜਾ ਨੂੰ ਸਦੀਆਂ ਤੋਂ ਪਾਲਿਆ ਹੈ, ਅੱਜ ਉਹ ਯੋਗ ਊਰਜਾ ਵਿਸ਼ਵ ਸਿਹਤ ਨੂੰ ਦਿਸ਼ਾ ਦੇ ਰਹੀ ਹੈ । ਅੱਜ ਯੋਗਾ ਗਲੋਬਲ ਸਹਿਯੋਗ ਦਾ ਆਧਾਰ ਬਣ ਰਿਹਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਅੱਜ ਯੋਗ ਮਨੁੱਖ ਨੂੰ ਸਿਹਤਮੰਦ ਜੀਵਨ ਦਾ ਭਰੋਸਾ ਦੇ ਰਿਹਾ ਹੈ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ‘ਮਨੁੱਖਤਾ ਲਈ ਯੋਗਾ’ ਹੈ। ਮੈਂ ਸੰਇਸ ਥੀਮ ਰਾਹੀਂ ਯੋਗ ਦੇ ਇਸ ਸੰਦੇਸ਼ ਨੂੰ ਪੂਰੀ ਮਨੁੱਖਤਾ ਤੱਕ ਪਹੁੰਚਾਉਣ ਲਈ ਸੰਯੁਕਤ ਰਾਸ਼ਟਰ ਦਾ ਅਤੇ ਸਾਰੇ ਦੇਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: