ਜਹਾਜ਼ਾਂ ਵਿਚ ਟੈਲੀਫੋਨ, ਸਮਾਰਟਫੋਨ, ਟੈਬਲੇਟ ਵਿਚ ਇੰਟਰਨੈੱਟ ਆਨ ਕਰਨ ਦੀ ਇਜਾਜ਼ਤ ਨਹੀਂ ਹੈ ਤਾਂ ਜਦੋਂ ਤੁਸੀਂ ਕੈਬਿਨ ਕਰੂ ਤੋਂ ਖਾਣ-ਪੀਣ ਦਾ ਕੋਈ ਸਾਮਾਨ ਖਰੀਦਦੇ ਹੋ ਤਾਂ ਅਟੈਂਡੈਂਟਸ ਤੁਹਾਡੇ ਕਾਰਡ ਤੋਂ ਪੇਮੈਂਟ ਕਿਵੇਂ ਲੈਂਦੇ ਹਨ? ਇਹ ਸਵਾਲ ਤੁਹਾਡੇ ਮਨ ਵਿਚ ਵੀ ਆਇਆ ਹੋਵੇਗਾ। ਦਰਅਸਲ ਫਲਾਈਟ ਦੌਰਾਨ ਯਾਤਰੀਆਂ ਨੂੰ ਫੋਨ ਨੂੰ ਫਲਾਈਟ ਮੋਡ ਵਿਚ ਰੱਖਣ ਨੂੰ ਕਿਹਾ ਜਾਂਦਾ ਹੈ। ਦਰਅਸਲ ਇੰਟਰਨੈਟ ਸਰਵਿਸ ਇਸਤੇਮਾਲ ਕਰਨ ਨਾਲ ਫਲਾਈਟ ਦਾ ਨੇਵੀਗੇਸ਼ਨ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ ਜਿਸ ਨਾਲ ਫਲਾਈਟ ਆਪਣਾ ਰਸਤਾ ਭਟਕ ਸਕਦੀ ਹੈ। ਇਸ ਵਜ੍ਹਾ ਨਾਲ ਇੰਟਰਨੈੱਟ ਬੰਦ ਰੱਖਣ ਨੂੰ ਕਿਹਾ ਜਾਂਦਾ ਹੈ। ਇਸ ਦੇ ਬਾਵਜੂਦ ਫਲਾਈਟ ਵਿਚ ਕਾਰਡ ਪੇਮੈਂਟ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋ ਤਾਂ ਅੱਜ ਤੁਹਾਨੂੰ ਇਸ ਬਾਰੇ ਸਮਝਾਉਣ ਜਾ ਰਹੇ ਹਾਂ।
ਸਰਵਰ ਕਾਰਡ ਦੀ ਜਾਣਕਾਰੀ ਤੇ ਪੇਮੈਂਟ ਨੂੰ ਵੈਰੀਫਾਈ ਕਰਦਾ ਹੈ। ਜੇਕਰ ਪੇਮੈਂਟ ਸਫਲ ਹੁੰਦਾ ਹੈ ਤਾਂ ਸਰਵਰ ਮਸ਼ੀਨ ਨੂੰ ਇਕ ਕੰਫਰਮੇਸ਼ਨ ਮੈਸੇਜ ਭੇਜਦਾ ਹੈ। IFC ਦੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਜਹਾਜ਼ਾਂ ਵਿਚ ਇੰਟਰਨੈੱਟ ਕਨੈਕਟਵਿਟੀ ਦੀ ਕਮੀ ਦੇ ਬਾਵਜੂਦ ਪੇਮੈਂਟ ਅਕਸੈਪਟ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਹ ਇਕ ਸੁਰੱਖਿਅਤ ਤੇ ਭਰੋਸੇਮੰਦ ਤਰੀਕਾ ਹੈ ਕਿਉਂਕਿ ਡਾਟਾ ਐਨਕ੍ਰਿਪਟਡ ਹੁੰਦਾ ਹੈ। ਇਹ ਲੈਣ-ਦੇਣ ਨੂੰ ਫਾਸਟ ਤੇ ਆਸਾਨ ਬਣਾਉਂਦਾ ਹੈ।
ਐਨਕ੍ਰਿਪਟਡ ਡਾਟਾ ਮਸ਼ੀਨ ਤੋਂ ਇੱਕ ਸੁਰੱਖਿਅਤ ਸਰਵਰ ਨੂੰ ਇੱਕ ਸੈਲੂਲਰ ਨੈਟਵਰਕ ਜਿਵੇਂ ਕਿ GPRS (ਜਨਰਲ ਪੈਕੇਟ ਰੇਡੀਓ ਸੇਵਾ) ਜਾਂ GSM (ਮੋਬਾਈਲ ਸੰਚਾਰ ਲਈ ਗਲੋਬਲ ਸਿਸਟਮ) ਰਾਹੀਂ ਭੇਜਿਆ ਜਾਂਦਾ ਹੈ। ਤੁਸੀਂ ਆਪਣਾ ਕ੍ਰੈਡਿਟ ਜਾਂ ਡੈਬਿਟ ਕਾਰਡ ਮਸ਼ੀਨ ਵਿਚ ਸਵਾਈਪ ਕਰਦੇ ਹੋ। ਮਸ਼ੀਨ ਕਾਰਡ ਦੀ ਜਾਣਕਾਰੀ ਨੂੰ ਪੜ੍ਹਦੀ ਹੈ ਤੇ ਉਸ ਨੂੰ ਐਨਕ੍ਰਿਪਟਡ ਕਰਦੀ ਹੈ।
ਏਅਰ ਹੋਸਟਲ ਕੋਲ ਇਕ ਪੋਰਟੇਬਲ ਪੁਆਇੰਟ ਆਫ ਸੇਲ (POS) ਮਸ਼ੀਨ ਹੁੰਦੀ ਹੈ ਜਿਸ ਨੂੰ ਸਵਾਈਪ ਮਸ਼ੀਨ ਵੀ ਕਿਹਾ ਜਾਂਦਾ ਹੈ। ਇਹ ਮਸ਼ੀਨ ਇੰਟਰਨੈੱਟ ਨਾਲ ਨਹੀਂ ਜੁੜੀ ਹੁੰਦੀ ਸਗੋਂ ਇਸ ਵਿਚ ਪਹਿਲਾਂ ਤੋਂ ਹੀ ਪੇਮੈਂਟ ਪ੍ਰੋਸੈਸਿੰਗ ਲਈ ਜ਼ਰੂਰੀ ਸਾਫਟਵੇਅਰ ਤੇ ਡਾਟਾ ਹੁੰਦਾ ਹੈ।
ਇਹ ਵੀ ਪੜ੍ਹੋ : Fatty Liver ‘ਤੋਂ ਹੋ ਪ੍ਰੇਸ਼ਾਨ ‘ਤਾਂ ਅਪਣਾਓ ਇਹ 7 ਘਰੇਲੂ ਨੁਸਖੇ, ਮਿਲਣਗੇ ਜ਼ਬਰਦਸਤ ਫਾਇਦੇ
ਜ਼ਿਆਦਾਤਰ ਹਵਾਈ ਜਹਾਜ਼ਾਂ ਵਿਚ ਯਾਤਰੀਆਂ ਨੂੰ ਇੰਟਰਨੈੱਟ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਇਸ ਦਾ ਮਤਲਬ ਹੈ ਕਿ ਉਹ ਆਨਲਾਈਨ ਭੁਗਤਾਨ ਨਹੀਂ ਕਰ ਸਕਦੇ ਪਰ ਏਅਰ ਹੋਸਟੈਲ ਤੁਹਾਡੇ ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਭੁਗਤਾਨ ਸਵੀਕਾਰ ਕਰਨ ਲਈ ਇਨ ਫਲਾਈਟ ਕਾਮਰਸ ਨਾਂ ਦੀ ਖਾਸ ਤਕਨੀਕ ਦਾ ਇਸਤੇਮਾਲ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: