ਦੁਨੀਆ ਭਰ ‘ਚ ਕੋਰੋਨਾ ਦੇ ਨਵੇਂ ਰੂਪ ਓਮਿਕਰੋਨ VF-7 ਦੇ ਮਾਮਲੇ ਵੱਧ ਰਹੇ ਹਨ। ਭਾਰਤ ਵਿੱਚ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਪਰ ਦੇਸ਼ ਵਾਸੀਆ ਨੂੰ ਜਲਦੀ ਹੀ ਇੱਕ ਨਵੀਂ ਕੋਰੋਨਾ ਵੈਕਸੀਨ ਮਿਲਣ ਜਾ ਰਹੀ ਹੈ। ਜਲਦ ਹੀ ਭਾਰਤ ਬਾਇਓਟੈੱਕ ਦੀ ਇੰਟਰਨਾਸਲ ਵੈਕਸੀਨ ‘ਇਨਕੋਵੈਕ’ ਭਾਰਤੀ ਬਾਜ਼ਾਰ ‘ਚ ਉਪਲਬਧ ਹੋਣ ਜਾ ਰਹੀ ਹੈ।
ਸੂਤਰਾਂ ਅਨੁਸਾਰ, ਇਸ ਕੰਪਨੀ ਦੇ ਕੋਵਿਡ ਵਿਰੋਧੀ ਟੀਕੇ ਦੇ ਕੁੱਲ 6 ਬੈਚ ਗੁਣਵੱਤਾ ਅਤੇ ਨਿਯੰਤਰਣ ਟੈਸਟਾਂ ਲਈ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਸਥਿਤ ਕੇਂਦਰੀ ਡਰੱਗ ਲੈਬਾਰਟਰੀ ਵਿੱਚ ਪਹੁੰਚ ਗਏ ਹਨ। ਜੇਕਰ ਨਿਰਮਾਤਾ ਸਮੇਂ ‘ਤੇ ਟੈਸਟਾਂ ਨੂੰ ਪੂਰਾ ਕਰਦਾ ਹੈ ਅਤੇ ਦਸਤਾਵੇਜ਼ ਜਮ੍ਹਾਂ ਕਰਾਉਂਦਾ ਹੈ, ਤਾਂ ਇਸ ਮਹੀਨੇ ਦੇ ਅੰਤ ਤੱਕ ਟੀਕਾ ਬਾਜ਼ਾਰ ਵਿੱਚ ਆਉਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਕਿਸੇ ਵੀ ਦਵਾਈ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਕਰਨ ਤੋਂ ਪਹਿਲਾਂ ਉਸ ਨੂੰ CDL ਕਸੌਲੀ ਤੋਂ ਉਸ ਦਾ ਹੋਣਾ ਪਾਸ ਕਰਨਾ ਜ਼ਰੂਰੀ ਹੈ। ਜਦੋਂ ਤੱਕ ਦਵਾਈ ਲੈਬ ਦੁਆਰਾ ਪਾਸ ਨਹੀਂ ਕੀਤੀ ਜਾਂਦੀ, ਉਦੋਂ ਤੱਕ ਭਾਰਤ ਵਿੱਚ ਦਵਾਈ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੈ। ਲੈਬ ਤੋਂ ਨਵੇਂ ਟੀਕੇ ਦੀ ਪਾਸ ਜਾਂ ਫੇਲ ਰਿਪੋਰਟ ਅਗਲੇ ਕੁਝ ਹਫ਼ਤਿਆਂ ਵਿੱਚ ਆ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਨੈਜਲ ਵੈਕਸੀਨ ਨੂੰ ਨੱਕ ਰਾਹੀਂ ਛਿੜਕਾਅ ਕਰਕੇ ਦਿੱਤਾ ਜਾਂਦਾ ਹੈ। ਇਸ ‘ਚ ਬਾਂਹ ‘ਤੇ ਟਿੱਕਾ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ 2 ਖੁਰਾਕਾਂ ਵਿੱਚ ਦਿੱਤਾ ਜਾਂਦਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਹਾਲ ਹੀ ਵਿੱਚ ਭਾਰਤ ਬਾਇਓਟੈਕ ਦੇ ਟੀਕੇ ਇਨਕੋਵੈਕ ਨੂੰ ਦੇਸ਼ ਭਰ ਵਿੱਚ ਵਿਆਪਕ ਟੀਕਾਕਰਨ ਪ੍ਰੋਗਰਾਮ ਵਿੱਚ ਇੱਕ ਬੂਸਟਰ ਡੋਜ਼ ਵਜੋਂ ਵਰਤਣ ਲਈ ਮਨਜ਼ੂਰੀ ਦਿੱਤੀ ਹੈ। ਇਸ ਨੂੰ ਕੋ-ਵੈਕਸੀਨ ਜਾਂ ਕੋਵਿਸ਼ੀਲਡ ਦੀਆਂ 2 ਖੁਰਾਕਾਂ ਤੋਂ ਬਾਅਦ ਬੂਸਟਰ ਡੋਜ਼ ਵਜੋਂ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸਦੀ ਵਰਤੋਂ ਪ੍ਰਾਇਮਰੀ ਟੀਕਾਕਰਨ ਦੇ ਤੌਰ ‘ਤੇ 2 ਖੁਰਾਕਾਂ ਵਜੋਂ ਵੀ ਕੀਤੀ ਜਾ ਸਕਦੀ ਹੈ। ਇਹ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਅਤੇ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਕਰਵਾਈ ਜਾਵੇਗੀ।