iqbal singh not interacted with deep sindhu: ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਗਣਤੰਤਰ ਦਿਵਸ ‘ਤੇ ਕਿਸਾਨਾਂ ਦੀ ਟ੍ਰੈਕਟਰ ਪ੍ਰੇਡ ਦੌਰਾਨ ਲਾਲ ਕਿਲੇ ‘ਤੇ ਹੰਗਾਮਾ ਕਰਨ ਦੇ ਇੱਕ ਹੋਰ 50 ਹਜ਼ਾਰ ਦੇ ਇਨਾਮੀ ਦੋਸ਼ੀ ਇਕਬਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।ਸਪੈਸ਼ਲ ਸੈੱਲ ਦੇ ਡੀਸੀਪੀ ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਇਕਬਾਲ ਸਿੰਘ ਲੁਧਿਆਣਾ ਦੇ ਰਹਿਣਾ ਵਾਲਾ ਹੈ।ਉਹ ਦਿੱਲੀ ‘ਚ 26 ਜਨਵਰੀ ਨੂੰ ਜਨਤਾ ਨੂੰ ਉਕਸਾਉਣ ‘ਚ ਸ਼ਾਮਲ ਸੀ।ਉਹ ਨਵੰਬਰ 2020 ਤੋਂ ਸਿੰਘੂ ਬਾਰਡਰ ‘ਤੇ ਦੌਰਾ ਕਰ ਰਹੇ ਸੀ।26 ਜਨਵਰੀ ਨੂੰ ਉਹ ਭੀੜ ਦੇ ਨਾਲ ਲਾਲ ਕਿਲ੍ਹੇ ਪਹੁੰਚਿਆ ਸੀ।ਇਕਬਾਲ ਸਿੰਘ ਅਤੇ ਦੀਪ ਸਿੱਧੂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਸੀ।ਡੀਪੀਸੀ ਨੇ ਦੱਸਿਆ ਕਿ ਦਿੱਲੀ ਪੁਲਸ ਦੇ ਉਤਰੀ ਰੇਂਜ ਦੀ ਟੀਮ ਨੇ ਇਕਬਾਲ ਸਿੰਘ ਨੂੰ ਮੰਗਲਵਾਰ ਰਾਤ ਪੰਜਾਬ ਦੇ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ।ਉਸ ‘ਤੇ 50,000 ਰੁਪਏ ਦਾ ਇਨਾਮ ਘੋਸ਼ਿਤ ਸੀ।ਸਪੈਸ਼ਲ ਸੈੱਲ ਨੇ ਸੋਮਵਾਰ ਨੂੰ ਲਾਲ ਕਿਲੇ ਹੰਗਾਮੇ ਦੇ ਮਾਮਲੇ ‘ਚ ਮੁੱਖ ਆਰੋਪੀ ਅਭਿਨੇਤਾ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤਾ ਸੀ।
ਪਿਛਲੇ ਹਫਤੇ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ ਦੇ ਬਾਰੇ ‘ਚ ਸੂਚਨਾ ਦੇਣ ਵਾਲਿਆਂ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ।ਇਸ ਤੋਂ ਇਲਾਵਾ ਪੁਲਿਸ ਨੇ ਜਜਬੀਰ ਸਿੰਘ, ਬੂਟਾ ਸਿੰਘ,ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੇ ਬਾਰੇ ‘ਚ ਸੂਚਨਾ ਦੇਣ ਵਾਲਿਆਂ ਦੇ ਲਈ 50 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਦੇਣ ਦੀ ਘੋਸ਼ਣਾ ਕੀਤੀ ਸੀ।ਮਹੱਤਵਪੂਰਨ ਹੈ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨ ਸੰਗਠਨਾਂ ਦੀ ਮੰਗ ਦੇ ਸਮਰਥਨ ‘ਚ 26 ਜਨਵਰੀ ਨੂੰ ਕਿਸਾਨਾਂ ਨੇ ਟ੍ਰੈਕਟਰ ਪ੍ਰੇਡ ਕੱਢੀ ਸੀ।ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਹਿੰਸਕ ਝੜਪਾਂ ਹੋਈਆਂ ਸਨ ਅਤੇ ਕੁਝ ਪ੍ਰਦਰਸ਼ਨਕਾਰੀ ਲਾਲ ਕਿਲੇ ਤੱਕ ਪਹੁੰਚ ਗਏ ਸੀ।ਉਨ੍ਹਾਂ ਨੇ ਲਾਲ ਕਿਲ੍ਹੇ ‘ਤੇ ਕਿਸਾਨ ਸੰਗਠਨਾਂ ਦੇ ਝੰਡੇ ਅਤੇ ਧਾਰਮਿਕ ਝੰਡਾ ਲਗਾਇਆ ਗਿਆ ਸੀ।
ਸ਼ੇਰਨੀ ਵਾਂਗ ਗੱਜੀ ਹਰਸਿਮਰਤ ਲੋਕ ਸਭਾ ‘ਚ ਭਿੜ ਗਈ ਭਾਜਪਾ MP ਨਾਲ, ਵੇਖੋ ਕਿਵੇਂ ਕੱਢੀਆਂ ਰੜਕਾਂ !