ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਪੁਲਾੜ ਸੰਸਥਾ ਆਪਣੀ ਚੰਦਰਯਾਨ ਮਿਸ਼ਨ ਨੂੰ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਦੇਸ਼ ਦਾ ਕੋਈ ਪੁਲਾੜ ਯਾਤਰੀ ਚੰਦਰਮਾ ‘ਤੇ ਨਹੀਂ ਉਤਰਦਾ।
ਪੁਲਾੜ ਏਜੰਸੀ ਦੇ ਚੰਦਰਯਾਨ-3 ਨੇ ਪਿਛਲੇ ਸਾਲ ਅਗਸਤ ਵਿਚ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਕੀਤੀ ਤੇ ਇਸ ਦੇ ਨਾਲ ਹੀ ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਨੇ ਬਹੁਤ ਚੰਗਾ ਕੰਮ ਕੀਤਾ ਹੈ। ਅੰਕੜੇ ਇਕੱਠੇ ਕਰ ਲਏ ਗਏ ਹਨ ਤੇ ਵਿਗਿਆਨਕ ਪ੍ਰਕਾਸ਼ਨ ਅਜੇ ਸ਼ੁਰੂ ਹੋਇਆ ਹੈ।
ਸੋਮਨਾਥ ਨੇ ਕਿਹਾ ਕਿ ਹੁਣ ਅਸੀਂ ਚੰਦਰਯਾਨ ਲੜੀ ਨੂੰ ਉਦੋਂ ਤੱਕ ਜਾਰੀ ਰੱਖਣਾ ਚਾਹੁੰਦੇ ਹਾਂ ਜਦੋਂ ਤੱਕ ਕੋਈ ਭਾਰਤੀ ਚੰਦਰਮਾ ‘ਤੇ ਨਹੀਂ ਉਤਰਦਾ। ਉਸ ਤੋਂ ਪਹਿਲਾਂ ਸਾਨੂੰ ਕਈ ਤਕਨੀਕਾਂ ਵਿਚ ਮੁਹਾਰਤਾ ਹਾਸਲ ਕਰਨੀ ਹੋਵੇਗੀ ਜਿਵੇਂ ਇਥੇ ਜਾਣਾ ਤੇ ਵਾਪਸ ਆਉਣਾ। ਅਸੀਂ ਅਗਲੇ ਮਿਸ਼ਨ ਵਿਚ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਐਸਟ੍ਰੋਨਾਟਿਕਲ ਸੁਸਾਇਟੀ ਆਫ ਇੰਡੀਆ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਅਹਿਮਦਾਬਾਦ ਆਏ ਸਨ।
ਇਹ ਵੀ ਪੜ੍ਹੋ : ਗੁਲਾਮ ਨਬੀ ਆਜ਼ਾਦ ਨਹੀਂ ਲੜਨਗੇ ਲੋਕ ਸਭਾ ਚੋਣ, ਅਨੰਤਨਾਗ ਸੀਟ ਤੋਂ ਨਾਂ ਲਿਆ ਵਾਪਸ
ਸੋਮਨਾਥ ਨੇ ਦੇਸ਼ ਦੇ ਪਹਿਲੇ ਮਨੁੱਖੀ ਉਡਾਣ ਮਿਸ਼ਨ ਗਗਨਯਾਨ ਬਾਰੇ ਕਿਹਾ ਕਿ ਇਸਰੋ ਇਸ ਸਾਲ ਤੱਕ ਮਨੁੱਖ ਰਹਿਤ ਮਿਸ਼ਨ, ਇੱਕ ਟੈਸਟ ਵਾਹਨ ਮਿਸ਼ਨ ਅਤੇ ਇੱਕ ‘ਏਅਰਡ੍ਰੌਪ’ ਟੈਸਟ ਕਰੇਗਾ। ਉਨ੍ਹਾਂ ਕਿਹਾ ਕਿ ਏਅਰਡ੍ਰੌਪ ਟੈਸਟ 24 ਅਪ੍ਰੈਲ ਨੂੰ ਹੋਵੇਗਾ। ਅਗਲੇ ਸਾਲ ਦੋ ਮਾਨਵ ਰਹਿਤ ਮਿਸ਼ਨ ਹੋਣਗੇ ਅਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਸਾਲ ਦੇ ਅੰਤ ਤੱਕ ਇੱਕ ਮਾਨਵ ਰਹਿਤ ਮਿਸ਼ਨ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: