ISRO joins fight against corona: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਕਾਰਨ ਦੇਸ਼ ਵਿੱਚ ਰੋਜ਼ਾਨਾ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਹੁਣ ਕੋਰੋਨਾ ਵਿਰੁੱਧ ਲੜਾਈ ਲਈ ISRO ਨੇ ਮਦਦ ਦਾ ਹੱਥ ਵਧਾਇਆ ਹੈ ।
ਦਰਅਸਲ, ਭਾਰਤੀ ਪੁਲਾੜ ਖੋਜ ਸੰਗਠਨ(ISRO) ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਵੱਲੋਂ ਮੈਡੀਕਲ ਆਕਸੀਜਨ ਕੰਸਨਟ੍ਰੇਟਰ ਬਣਾਇਆ ਗਿਆ ਹੈ । ਜਿਸਦਾ ਨਾਮ “ਸਾਹ” ਰੱਖਿਆ ਗਿਆ ਹੈ, ਜੋ ਆਕਸੀਜਨ ਸਪੋਰਟ ‘ਤੇ ਚੱਲ ਰਹੇ ਮਰੀਜ਼ ਨੂੰ 95% ਤੋਂ ਵੱਧ ਆਕਸੀਜਨ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ: ਚੱਕਰਵਾਤੀ ਤੂਫ਼ਾਨ ਤੌਕਤੇ ਦਾ ਅਸਰ, ਦਿੱਲੀ-ਰਾਜਸਥਾਨ ਸਣੇ ਇਨ੍ਹਾਂ ਰਾਜਾਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼
ISRO ਵੱਲੋਂ ਬਣਾਏ ਗਏ ਆਕਸੀਜਨ ਕੰਸਨਟ੍ਰੇਟਰ ਪ੍ਰੈਸ਼ਰ ਸਵਿੰਗ ਐਡਸਾਰਪਸ਼ਨ ਵੱਲੋਂ ਹਵਾ ਵਿਚੋਂ ਨਾਈਟ੍ਰੋਜਨ ਗੈਸ ਨੂੰ ਅਲੱਗ ਕਰ ਆਕਸੀਜਨ ਦੀ ਮਾਤਰਾ ਨੂੰ ਵਧਾ ਕੇ ਇਸ ਨੂੰ ਮਰੀਜ਼ਾਂ ਨੂੰ ਪ੍ਰਦਾਨ ਕਰੇਗਾ। ਇਹ ਇੱਕ ਮਿੰਟ ਵਿੱਚ ਤਕਰੀਬਨ 10 ਲੀਟਰ ਆਕਸੀਜਨ ਦੇਣ ਦੇ ਸਮਰੱਥ ਹੈ। ਇਸਦੀ ਮਦਦ ਨਾਲ ਇੱਕੋ ਸਮੇਂ ਦੋ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ISRO ਵੱਲੋਂ ਬਣਾਇਆ ਇਹ ਕੰਸਨਟ੍ਰੇਟਰ 600 ਵਾਟ ਪਾਵਰ ਦਾ ਹੈ ਜੋ ਕਿ 220 V/ 50 ਹਰਟਜ ਦੇ ਵੋਲਟੇਜ ‘ਤੇ ਚੱਲਣਗੇ। ਜਿਸ ਵਿੱਚ ਆਕਸੀਜਨ ਕੰਸਨਟ੍ਰੇਸ਼ਨ 82% ਤੋਂ 95% ਤੋਂ ਵੱਧ ਰਹੇਗੀ।
ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਸਕੂਲਾਂ ‘ਚ ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ਨੇ ਜਤਾਈ ਨਰਾਜ਼ਗੀ
ਇਸ ਵਿੱਚ ਪ੍ਰਵਾਹ ਦਰ ਅਤੇ ਲੋ ਪਿਓਰਟੀ ਜਾਂ ਹਾਈ ਲੈਵਲ ਪਿਓਰਟੀ ਲਈ ਇੱਕ ਆਡਿਬਲ ਅਲਾਰਮ ਵੀ ਰੱਖਿਆ ਗਿਆ ਹੈ। ਇਸਰੋ ਵੱਲੋਂ ਬਣਾਏ ਗਏ ਇਸ ਆਕਸੀਜਨ ਕੰਸਨਟ੍ਰੇਟਰ ਦਾ ਭਾਰ ਲਗਭਗ 44 ਕਿਲੋਗ੍ਰਾਮ ਹੈ ਜੋ ਆਕਸੀਜਨ ਕੰਸਨਟ੍ਰੇਸ਼ਨ, ਦਬਾਅ ਅਤੇ ਪ੍ਰਵਾਹ ਦਰ ਦੱਸੇਗਾ।
ਗੌਰਤਲਬ ਹੈ ਕਿ ISRO ਨੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਡੀ ਪੁਲਾੜ ਏਜੰਸੀ ਨੇ ਨਾ ਸਿਰਫ ਰਾਕੇਟ ਵਿਗਿਆਨ ਵਿੱਚ ਮੁਹਾਰਤ ਹਾਸਿਲ ਕੀਤੀ ਹੈ ਬਲਕਿ ਕਿਸੇ ਵੀ ਸਥਿਤੀ ਵਿੱਚ ਇਹ ਦੇਸ਼ ਦੇ ਨਾਲ ਖੜੇ ਹੋਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਹੁਣ ਇਸਰੋ ਨੇ ਇਸ ਤਕਨੀਕ ਨੂੰ ਤਬਦੀਲ ਕਰਨ ਲਈ ਕਈ ਉਦਯੋਗਾਂ ਨੂੰ ਸੱਦਾ ਦਿੱਤਾ ਹੈ ਤਾਂ ਜੋ ਅਜਿਹੇ ਸਵਦੇਸ਼ੀ ਆਕਸੀਜਨ ਕੰਸਨਟ੍ਰੇਟਰ ਵੱਡੀ ਗਿਣਤੀ ਵਿੱਚ ਜਲਦੀ ਤੋਂ ਜਲਦੀ ਬਣਾਏ ਜਾ ਸਕਣ।