ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਸੋਮਵਾਰ ਸਵੇਰੇ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ । ਪਾਰਟੀ ਨੇ ਦੋ ਘੰਟਿਆਂ ਦੇ ਅੰਦਰ ਹੀ ਇਹ ਲਿਸਟ ਵਾਪਸ ਲਈ ਲਈ ਹੈ । ਪਾਰਟੀ ਵੱਲੋਂ ਬਦਲਾਅ ਦੇ ਬਾਅਦ ਨਵੀਂ ਲਿਸਟ ਜਾਰੀ ਕੀਤੀ ਜਾਵੇਗੀ। ਇਸ ਸੂਚੀ ਵਿੱਚ ਤਿੰਨ ਪੜਾਅ ਦੇ 44 ਉਮੀਦਵਾਰਾਂ ਦੇ ਨਾਂ ਸ਼ਾਮਲ ਸਨ। ਸ਼ਗੁਨ ਪਰਿਹਾਰ ਨੂੰ ਕਿਸ਼ਤਵਾੜ ਤੋਂ ਟਿਕਟ ਦਿੱਤੀ ਗਈ ਸੀ। ਇਸ ਸੂਚੀ ਵਿਚ ਉਹ ਇਕਲੌਤੀ ਮਹਿਲਾ ਉਮੀਦਵਾਰ ਸੀ ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੀਆਂ 90 ਸੀਟਾਂ ਲਈ 18 ਸਤੰਬਰ ਤੋਂ 1 ਅਕਤੂਬਰ ਦਰਮਿਆਨ ਤਿੰਨ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਨਤੀਜੇ 4 ਅਕਤੂਬਰ 2024 ਨੂੰ ਆਉਣਗੇ। ਜਿੱਤ ਲਈ ਬਹੁਮਤ ਦਾ ਅੰਕੜਾ 46 ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਇਹ ਪਹਿਲੀ ਵਿਧਾਨ ਸਭਾ ਚੋਣ ਹੈ। 25 ਅਗਸਤ ਨੂੰ ਜੰਮੂ-ਕਸ਼ਮੀਰ ਚੋਣਾਂ ਦੇ ਲਈ ਭਾਜਪਾ ਦੀ ਬੈਠਕ ਹੋਈ ਸੀ। ਮੀਟਿੰਗ ਵਿੱਚ ਪੀਐੱਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਜਿਤੇਂਦਰ ਸਿੰਘ ਨੇ ਉਮੀਦਵਾਰਾਂ ਦੇ ਨਾਮ ‘ਤੇ ਚਰਚਾ ਕੀਤੀ ਸੀ।
ਇਹ ਵੀ ਪੜ੍ਹੋ: ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ
ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਤੈਅ ਹੋਇਆ ਹੈ ਕਿ ਪੀਐੱਮ ਮੋਦੀ ਦੀਆਂ ਕਸ਼ਮੀਰ ਵਿੱਚ ਇੱਕ ਤੋਂ ਦੋ ਰੈਲੀਆਂ ਹੋਣਗੀਆਂ ਜਦਕਿ ਜੰਮੂ ਵਿੱਚ ਪੀਐੱਮ ਮੋਦੀ 8 ਤੋਂ 10 ਰੈਲੀਆਂ ਕਰਨਗੇ। ਜੰਮੂ-ਕਸ਼ਮੀਰ ਵਿੱਚ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਚੋਣਾਂ ਹੋਣਗੀਆਂ। ਵਿਧਾਨ ਸਭਾ ਚੋਣਾਂ ਦੇ ਨਤੀਜੇ 4 ਅਕਤੂਬਰ ਨੂੰ ਆਉਣਗੇ। ਪਹਿਲੇ ਫੇਜ਼ ਵਿੱਚ 24 ਸੀਟਾਂ ‘ਤੇ, ਦੂਜੇ ਫੇਜ਼ ਵਿੱਚ 26 ਸੀਟਾਂ ‘ਤੇ ਤੇ ਤੀਜੇ ਫੇਜ਼ ਵਿੱਚ 40 ਸੀਟਾਂ ‘ਤੇ ਚੋਣਾਂ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -: