jammu kashmir nagrota encounter: ਜੰਮੂ-ਕਸ਼ਮੀਰ ਦੇ ਨਗਰੋਟਾ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਐਨਐਸਏ ਅਜੀਤ ਡੋਵਲ, ਵਿਦੇਸ਼ ਸਕੱਤਰ ਸਮੇਤ ਸਾਰੀਆਂ ਖੁਫੀਆ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀ 26/11 ਦੀ ਬਰਸੀ ਮੌਕੇ ਇੱਕ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਵਿੱਚ ਸਨ। ਤੁਹਾਨੂੰ ਦੱਸ ਦੇਈਏ ਕਿ ਖੁਫੀਆ ਜਾਣਕਾਰੀ ਦੇ ਬਾਅਦ ਪੁਲਿਸ ਨੇ ਨਗਰੋਟਾ ਖੇਤਰ ਵਿੱਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਸੀ ਅਤੇ ਹਰ ਥਾਂ ਤੇ ਵਾਹਨਾਂ ਦੀ ਜ਼ਬਰਦਸਤ ਚੈਕਿੰਗ ਕੀਤੀ ਜਾਂ ਰਹੀ ਸੀ। ਇਸ ਦੌਰਾਨ ਸ੍ਰੀਨਗਰ-ਜੰਮੂ ਰਾਜ ਮਾਰਗ ‘ਤੇ ਸਵੇਰੇ ਕਰੀਬ 4.20 ਵਜੇ, ਕਸ਼ਮੀਰ ਵੱਲ ਜਾ ਰਹੇ ਇੱਕ ਟਰੱਕ ਨੂੰ ਸੈਨਿਕਾਂ ਨੇ ਚੈਕਿੰਗ ਲਈ ਰੋਕਿਆ। ਪਰ ਚੈਕਿੰਗ ਲਈ ਟਰੱਕ ਰੁਕਦੇ ਸਰ ਹੀ ਟਰੱਕ ਦਾ ਡਰਾਈਵਰ ਉੱਤਰ ਕੇ ਭੱਜ ਗਿਆ।
ਜਦੋਂ ਸੁਰੱਖਿਆ ਬਲਾਂ ਨੇ ਟਰੱਕ ਦੀ ਚੈਕਿੰਗ ਕੀਤੀ ਤਾਂ ਇਸ ਵਿੱਚ ਲੁਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਅੱਤਵਾਦੀ ਜੰਗਲ ਵੱਲ ਭੱਜ ਗਏ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦਾ ਪਿੱਛਾ ਕਰਦਿਆਂ ਜਵਾਬੀ ਕਾਰਵਾਈ ਕੀਤੀ। ਸੈਨਿਕਾਂ ਦੀ ਤਕਰੀਬਨ ਤਿੰਨ ਘੰਟੇ ਦੀ ਕਾਰਵਾਈ ਵਿੱਚ ਚਾਰੇ ਅੱਤਵਾਦੀ ਮਾਰੇ ਗਏ ਸਨ। ਗੋਲੀਬਾਰੀ ਕਾਰਨ ਟਰੱਕ ਨੂੰ ਅੱਗ ਲੱਗ ਗਈ। ਜਿਸ ਵਿੱਚ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਸੀ। ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਚੈਕਿੰਗ ਅਭਿਆਨ ਖੁਫੀਆ ਜਾਣਕਾਰੀ ਦੇ ਇੰਪੁੱਟ ‘ਤੇ ਚਲਾਇਆ ਜਾ ਰਿਹਾ ਸੀ। ਫਾਇਰਿੰਗ ਉਦੋਂ ਸ਼ੁਰੂ ਹੋਈ ਜਦੋਂ ਇੱਕ ਟਰੱਕ ਦੀ ਤਲਾਸ਼ੀ ਸ਼ੁਰੂ ਕੀਤੀ ਗਈ ਸੀ। ਇਹ ਮੁਕਾਬਲਾ 3 ਘੰਟੇ ਚੱਲਿਆ ਸੀ। ਪੁਲਿਸ, ਸੀਆਰਪੀਐਫ ਅਤੇ ਆਰਮੀ ਯੂਨਿਟਾਂ ਨੇ ਇਹ ਕਾਰਵਾਈ ਕੀਤੀ ਸੀ। ਇਹ ਚਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਹਨ।
ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਾਨੇ ਨੇ ਕਿਹਾ ਸੀ ਕਿ ਇਹ ਸੁਰੱਖਿਆ ਬਲਾਂ ਵੱਲੋਂ ਕੀਤਾ ਗਿਆ ਇੱਕ ਬਹੁਤ ਸਫਲ ਅਭਿਆਨ ਸੀ। ਇਹ ਜ਼ਮੀਨੀ ਪੱਧਰ ‘ਤੇ ਸਾਰੇ ਸੁਰੱਖਿਆ ਬਲਾਂ ਦਰਮਿਆਨ ਉੱਚ ਪੱਧਰੀ ਤਾਲਮੇਲ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣਾਂ ਅਤੇ ਅੱਤਵਾਦੀਆਂ ਲਈ ਇੱਕ ਸਪਸ਼ਟ ਸੰਦੇਸ਼ ਹੈ ਕਿ ਜਿਹੜਾ ਵੀ ਵਿਅਕਤੀ ਸਾਡੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨਾਲ ਇਸ ਤਰ੍ਹਾਂ ਪੇਸ਼ ਆਇਆ ਜਾਵੇਗਾ ਕਿ ਉਹ ਵਾਪਿਸ ਨਹੀਂ ਜਾਂ ਸਕਣਗੇ।
ਇਹ ਵੀ ਦੇਖੋ : ਆਖਿਰ ਕੀ ਨੇ Ranjit Bawa ਦੇ ਡਰੱਗ ਪੈਡਲਰ ਗੁਰਦੀਪ ਰਾਣੋਂ ਨਾਲ ਰਿਸ਼ਤੇ? ਡਿਪਟੀ ਵੋਹਰਾ ਨੇ ਕੀਤਾ ਸਾਫ !