joe biden orders american army stop air attack: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਸੀਰੀਆ ‘ਚ ਹਵਾਈ ਹਮਲਾ ਆਖਿਰੀ ਪਲਾਂ ‘ਚ ਰੱਦ ਕਰਵਾ ਦਿੱਤਾ।ਦੱਸਣਯੋਗ ਹੈ ਕਿ ਜਿਸ ਖੇਤਰ ‘ਚ ਹਵਾਈ ਹਮਲਾ ਹੋਣ ਵਾਲਾ ਸੀ, ਉਥੇ ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਜੂਦਗੀ ਦੇ ਚੱਲਦਿਆਂ ਅਮਰੀਕੀ ਰਾਸ਼ਟਰਪਤੀ ਨੇ ਇਹ ਫੈਸਲਾ ਕੀਤਾ ਸੀ।ਬਾਇਡੇਨ ਨੇ ਇਰਾਕ ‘ਚ ਅਮਰੀਕੀ ਸੈਨਾ ‘ਤੇ ਹੋਏ ਹਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਦੋ ਏਅਰ ਸਟ੍ਰਾਈਕ ਈਰਾਨ ਵਿਦਰੋਹੀ ਗੁੱਟਾਂ ‘ਤੇ ਕਰਨ ਦਾ ਫੈਸਲਾ ਕੀਤਾ ਸੀ।ਇੱਕ ਅਟੈਕ ਪੂਰਾ ਹੋ ਗਿਆ ਸੀ ਹਾਲਾਂਕਿ ਦੂਜੇ ਹਵਾਈ ਹਮਲੇ ਨਾਲ ਅੱਧਾ ਘੰਟਾ ਪਹਿਲਾਂ ਜੋ ਬਾਇਡੇਨ ਇੰਟੇਲਿਜੈਂਸ ਦੀ ਚਿਤਾਵਨੀ ਮਿਲੀ ਸੀ ਕਿ ਜਿਸ ਖੇਤਰ ‘ਚ ਹਮਲਾ ਹੋਣ ਜਾ ਰਿਹਾ ਹੈ ਉਥੇ ਕੁਝ ਲੋਕ ਵੀ ਮੌਜੂਦ ਸਨ।
ਅਮਰੀਕੀ ਰਾਸ਼ਟਰਪਤੀ ਨੇ ਜਦੋਂ ਇਸ ਹਮਲੇ ਨੂੰ ਰੋਕਣ ਲਈ ਕਿਹਾ, ਉਦੋਂ ਤਕ ਲੜਾਕੂ ਜ਼ਹਾਜ਼ ਉਡਾਨ ਭਰ ਚੁੱਕੇ ਸਨ ਅਤੇ ਆਪਣੇ ਟਾਰਗੇਟ ਤੱਕ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਸਨ।ਮਹੱਤਵਪੂਰਨ ਹੈ ਕਿ ਇਹ ਪਹਿਲੀ ਜਦੋਂ ਬਾਇਡੇਨ ਪ੍ਰਸ਼ਾਸਨ ਨੇ ਕਿਸੇ ਵੀ ਸੈਨਾ ਕਾਰਵਾਈ ਦੇ ਨਿਰਦੇਸ਼ ਦਿੱਤੇ ਸੀ।ਇਹ ਅਟੈਕ ਸੈਕ੍ਰੇਟਰੀ ਲਾਇਡ ਸੀ।ਦੱਸਣਯੋਗ ਹੈ ਕਿ ਫਰਵਰੀ ‘ਚ ਅਮਰੀਕੀ ਟਿਕਾਣਿਆਂ ‘ਤੇ ਹੋਏ ਹਮਲੇ ਤੋਂ ਬਾਅਦ ਹੀ ਅਮਰੀਕਾ ਨੇ ਪਿਛਲੇ ਹਫਤੇ ਹਵਾਈ ਹਮਲਾ ਕੀਤਾ ਸੀ।15 ਫਰਵਰੀ ਨੂੰ ਇਰਾਕ ਦੇ ਇਰਬਿਲ ‘ਚ ਇਹ ਹਮਲਾ ਇੱਕ ਸੈਨਾ ਟਿਕਾਣਿਆਂ ‘ਤੇ ਹੋਇਆ ਜਿਸਦੀ ਵਰਤੋਂ ਅਮਰੀਕੀ ਅਗਵਾਈ ਵਾਲੀ ਗਠਬੰਧਨ ਸੈਨਾ ਕਰਦੀ ਹੈ।ਇਸ ਰਾਕੇਟ ਹਮਲੇ ‘ਚ ਇੱਕ ਸਿਵਿਲ ਕਾਨਟ੍ਰੈਕਟਰ ਦੀ ਮੌਤ ਹੋ ਗਈ ਸੀ ਅਤੇ ਅਮਰੀਕੀ ਸਰਵਿਸ ਦੇ ਇੱਕ ਅਧਿਕਾਰੀ ਅਤੇ ਪੰਜ ਠੇਕੇਦਾਰ ਜਖਮੀ ਹੋ ਗਏ ਸਨ।ਇਸ ਤੋਂ ਇਲਾਵਾ ਬਗਦਾਦ ‘ਚ ਵੀ ਇੱਕ ਅਮਰੀਕੀ ਬੇਸ ‘ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਸੀ।
Rajewal ਨੇ 6 ਮਾਰਚ KMP Road ਘੇਰਨ ਨੂੰ ਲੈ ਕੇ ਕਰ ‘ਤਾ ਵੱਡਾ ਐਲਾਨ , ਕਿਹਾ “26 ਵਾਲੀ ਗ਼ਲਤੀ ਨਾ ਕਰ ਦਿਓ”