JP Nadda Targets Congress: ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਘਮਾਸਾਨ ਜਾਰੀ ਹੈ। ਵੀਰਵਾਰ ਸ਼ਾਮ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਸੋਨੀਆ ਗਾਂਧੀ ਦਾ ਇੱਕ ਵੀਡੀਓ ਟਵੀਟ ਕੀਤਾ । ਇਸਦੇ ਨਾਲ ਹੀ ਨੱਡਾ ਨੇ ਲਿਖਿਆ ਕਿ ਇਸ ਵੀਡੀਓ ਤੋਂ ਇਹ ਸਾਫ ਹੋ ਗਿਆ ਹੈ ਕਿ ਕਾਂਗਰਸ ਕਿਸਾਨਾਂ ਨੂੰ ਉਲਝਾ ਰਹੀ ਹੈ।
ਜੇਪੀ ਨੱਡਾ ਨੇ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ ਕਿ ਕਿਸਾਨਾਂ ਨੂੰ ਉਲਝਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਰੱਖਣ ਵਾਲੀ ਕਾਂਗਰਸ ਦੀ ਸੱਚਾਈ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਸੋਨੀਆ ਗਾਂਧੀ ਕਿਸਾਨਾਂ ਲਈ ਵਿਚੋਲਗੀ ਰਹਿਤ ਬਾਜ਼ਾਰ ਦੀ ਵਕਾਲਤ ਕਰਦੀ ਸੀ ਅਤੇ ਹੁਣ ਇਸ ਦਾ ਵਿਰੋਧ ਕਰਦੀ ਹੈ । ਇਹ ਕਾਂਗਰਸ ਦੀ ਮੌਕਾਪ੍ਰਸਤ ਸੋਚ, ਘੱਟ ਜਾਣਕਾਰੀ ਅਤੇ ਵਾਰ-ਵਾਰ ਗੱਲਬਾਤ ਨੂੰ ਉਲਟਾਉਣ ਦਾ ਪ੍ਰਮਾਣ ਹੈ।
ਦਰਅਸਲ, ਇਸ ਵੀਡੀਓ ਵਿਚ ਸੋਨੀਆ ਗਾਂਧੀ ਇਹ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਕਿਸਾਨ ਦੀ ਫਸਲ ਸਸਤੀ ਕੀਮਤ ‘ਤੇ ਖਰੀਦੀ ਕੇ ਸ਼ਹਿਰ ਵਿੱਚ ਮਹਿੰਗੇ ਭਾਅ ‘ਤੇ ਵੇਚੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਹੀ ਨਹੀਂ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜਦੋਂ ਕਿਸਾਨ ਆਪਣੀ ਫ਼ਸਲ ਨੂੰ ਸ਼ਹਿਰ ਵਿੱਚ ਬਿਨ੍ਹਾਂ ਕਿਸੇ ਵਿਚੋਲੇ ਦੇ ਵੇਚ ਸਕੇ ।
ਦੱਸ ਦੇਈਏ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਜਦੋਂ ਕਾਂਗਰਸ ਸੱਤਾ ਵਿੱਚ ਸੀ, ਉਹ ਖੁਦ ਖੇਤੀਬਾੜੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਚਾਹੁੰਦੀ ਸੀ। ਏਪੀਐਮਸੀ ਖ਼ਤਮ ਕਰਨ ਦੀ ਤਜਵੀਜ਼ ਕਾਂਗਰਸ ਦੇ 2019 ਦੇ ਚੋਣ ਮਨੋਰਥ ਪੱਤਰ ਵਿੱਚ ਸੀ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਕਈ ਸੂਬਿਆਂ ਵਿੱਚ ਠੇਕੇ ‘ਤੇ ਖੇਤੀ ਕੀਤੀ ਜਾਂਦੀ ਸੀ।