ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮਨਾਲੀ ਪੁਲਿਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਪੱਤਰ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਵਿਅਕਤੀ ਖਿਲਾਫ਼ ਪੁਲਿਸ ਵੱਲੋਂ ਧਾਰਾ 295A, 504, 505, 506, 509 IPC ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਕੁੱਲੂ ਦੇ SP ਗੁਰਦੇਵ ਸ਼ਰਮਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਅਦਾਕਾਰਾ ਵੱਲੋਂ ਪੁਲਿਸ ਕੋਲ FIR ਦਰਜ ਕਰਵਾਈ ਗਈ ਹੈ। ਇਸ ਦੀ FIR ਕਾਪੀ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਕੰਗਨਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, “ ਮੈਨੂੰ ਕੁਝ ਤਾਕਤਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਸਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੈਂ ਅਜਿਹੇ ਗਿੱਦੜਾਂ ਜਾਂ ਧਮਕੀਆਂ ਤੋਂ ਨਹੀਂ ਡਰਦੀ । ਮੈਂ ਦੇਸ਼ ਖਿਲਾਫ ਸਾਜ਼ਿਸਾ ਰਚਣ ਵਾਲੇ ਤੇ ਅੱਤਵਾਦੀ ਤਾਕਤਾਂ ਖਿਲਾਫ ਬੋਲਦੀ ਹਾਂ ਤੇ ਬੋਲਦੀ ਰਹਾਂਗੀ । ਫਿਰ ਉਹ ਚਾਹੇ ਉਹ ਕੋਈ ਵੀ ਹੋਵੇ।
ਗੌਰਤਲਬ ਹੈ ਕਿ FIR ਬਾਰੇ ਜਾਣਕਾਰੀ ਦਿੰਦੇ ਹੋਏ ਕੰਗਨਾ ਨੇ ਲਿਖਿਆ, “ਮੈਂ ਧਮਕੀਆਂ ਦੇ ਖਿਲਾਫ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ। ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੀ ਜਲਦੀ ਹੀ ਕਾਰਵਾਈ ਕਰੇਗੀ। ਮੇਰੇ ਲਈ ਦੇਸ਼ ਸਭ ਤੋਂ ਪ੍ਰਮੁੱਖ ਹੈ, ਜੇਕਰ ਮੈਨੂੰ ਇਸ ਲਈ ਕੁਰਬਾਨੀ ਵੀ ਦੇਣੀ ਪਈ ਤਾਂ ਮੈਨੂੰ ਮਨਜ਼ੂਰ ਹੈ। ਪਰ ਮੈਂ ਨਾ ਡਰੀ ਹਾਂ ਅਤੇ ਨਾ ਹੀ ਕਦੇ ਡਰਾਂਗੀ, ਦੇਸ਼ ਦੇ ਹਿੱਤ ਵਿੱਚ ਗੱਦਾਰਾਂ ਖਿਲਾਫ ਖੁੱਲ੍ਹ ਕੇ ਬੋਲਦੀ ਰਹਾਂਗੀ।
ਵੀਡੀਓ ਲਈ ਕਲਿੱਕ ਕਰੋ -: