ਕਰਨਾਟਕ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਸਸਪੈਂਸ ਜਾਰੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਸੋਮਵਾਰ ਨੂੰ ਹੋਈ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲਿਆ, ਜਿਸ ਤੋਂ ਬਾਅਦ ਅੱਜ ਫਿਰ ਇਸ ‘ਤੇ ਚਰਚਾ ਹੋਵੇਗੀ। ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਦੋਵਾਂ ਦੇ ਨਾਂ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ।
ਇਸ ਦੌਰਾਨ ਹੁਣ ਖਬਰ ਹੈ ਕਿ ਡੀਕੇ ਸ਼ਿਵਕੁਮਾਰ ਅੱਜ ਦਿੱਲੀ ਸਥਿਤ ਮਲਿਕਾਅਰਜੁਨ ਖੜਗੇ ਦੇ ਘਰ ਪਹੁੰਚਣਗੇ। ਦਰਅਸਲ, ਕਾਂਗਰਸ ਲੀਡਰਸ਼ਿਪ ਨੇ ਸੋਮਵਾਰ ਨੂੰ ਸ਼ਿਵਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ ਚਰਚਾ ਲਈ ਦਿੱਲੀ ਬੁਲਾਇਆ ਸੀ। ਸਿੱਧਰਮਈਆ ਸੋਮਵਾਰ ਦੁਪਹਿਰ ਨੂੰ ਦਿੱਲੀ ਪਹੁੰਚ ਗਏ ਸਨ ਪਰ ਸ਼ਿਵਕੁਮਾਰ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦੌਰਾ ਰੱਦ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਦੀ ਬਜਾਏ ਉਨ੍ਹਾਂ ਦੇ ਭਰਾ ਡੀਕੇ ਸੁਰੇਸ਼ ਨੇ ਖੜਗੇ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਸੋਮਵਾਰ ਨੂੰ ਹੋਈ ਬੈਠਕ ਤੋਂ ਬਾਅਦ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, ‘ਅਬਜ਼ਰਵਰਾਂ ਨੇ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਨੂੰ ਸੌਂਪ ਦਿੱਤੀ ਹੈ। ਉਹ ਸੂਬਾਈ ਆਗੂਆਂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਸਲਾਹ ਕਰਕੇ ਕੋਈ ਫੈਸਲਾ ਲੈਣਗੇ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਅਬਜ਼ਰਵਰਾਂ ਨਾਲ ਮੀਟਿੰਗ ਦੌਰਾਨ ਕੁਝ ਵਿਧਾਇਕਾਂ ਨੇ ਮੁੱਖ ਮੰਤਰੀ ਅਹੁਦੇ ਲਈ ਆਪਣੀ ਤਰਜੀਹ ਜ਼ਾਹਰ ਕੀਤੀ। ਹਾਲਾਂਕਿ ਵਿਧਾਇਕ ਸਭ ਦੇ ਸਾਹਮਣੇ ਆਪਣੀ ਪਸੰਦ ਦੱਸਣ ਤੋਂ ਝਿਜਕ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਆਪਣੀ ਰਾਏ ਦੇਣ ਲਈ ਕਿਹਾ ਗਿਆ। ਰਾਜ ਵਿੱਚ 224 ਮੈਂਬਰੀ ਵਿਧਾਨ ਸਭਾ ਲਈ 10 ਮਈ ਨੂੰ ਹੋਈਆਂ ਚੋਣਾਂ ਵਿੱਚ, ਕਾਂਗਰਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ 135 ਸੀਟਾਂ ਜਿੱਤੀਆਂ।