Kejriwal announcement regarding vaccination: ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਹਜ਼ਾਰਾਂ ਮਰੀਜ਼ ਸਾਹਮਣੇ ਆ ਰਹੇ ਹਨ । ਇਸ ਦੇ ਨਾਲ ਹੀ ਰੋਜ਼ਾਨਾ ਸੈਂਕੜੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਲੋਕਾਂ ਨੂੰ ਸੰਕਰਮਣ ਤੋਂ ਬਚਾਉਣ ਲਈ ਕੋਰੋਨਾ ਵਾਇਰਸ ਦਾ ਟੀਕਾ ਵੀ ਜੰਗੀ ਪੱਧਰ ‘ਤੇ ਲਗਾਇਆ ਜਾ ਰਿਹਾ ਹੈ।
ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਅਸੀਂ ਰੋਜ਼ਾਨਾ ਟੀਕੇ ਦੀਆਂ 1.25 ਲੱਖ ਡੋਜ਼ ਲਗਾ ਰਹੇ ਹਾਂ। ਅਸੀਂ ਜਲਦੀ ਹੀ 3 ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਨ ਸ਼ੁਰੂ ਕਰਾਂਗੇ ।
ਇਹ ਵੀ ਪੜ੍ਹੋ: ਦਿੱਲੀ ਦੇ ਰਕਾਬ ਗੰਜ ਗੁਰੂਦੁਆਰਾ ਸਾਹਿਬ ਦਾ ਖਾਸ ਉਪਰਾਲਾ, ਸ਼ੁਰੂ ਕੀਤਾ 400 ਬੈੱਡਾਂ ਵਾਲਾ ਅਸਥਾਈ ਹਸਪਤਾਲ
ਸਾਡਾ ਟੀਚਾ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਸਾਰੇ ਦਿੱਲੀ ਵਾਸੀਆਂ ਨੂੰ ਟੀਕਾ ਲਗਾਉਣਾ ਹੈ, ਪਰ ਟੀਕੇ ਦੀ ਘਾਟ ਦੀ ਸਮੱਸਿਆ ਆ ਰਹੀ ਹੈ। ਇਸ ਲਈ ਕੇਂਦਰ ਨੂੰ ਬੇਨਤੀ ਹੈ ਕਿ ਉਹ ਟੀਕੇ ਦਾ ਉਤਪਾਦਨ ਜੰਗੀ ਪੱਧਰ ’ਤੇ ਸ਼ੁਰੂ ਕਰਨ ।
ਇਸ ਤੋਂ ਅੱਗੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਜਿਨ੍ਹਾਂ ਸਕੂਲਾਂ ਵਿੱਚ ਵੈਕਸੀਨ ਲੱਗ ਰਹੀ ਹੈ, ਉੱਥੇ ਲੋਕ ਖੁਸ਼ ਹਨ । ਜੇ ਉਨ੍ਹਾਂ ਦੀ ਮੰਨੀਏ ਤਾਂ ਦਿੱਲੀ ਵਿੱਚ ਹੁਣ ਕੁਝ ਦਿਨਾਂ ਦੀ ਵੈਕਸੀਨ ਬਚੀ ਹੋਈ ਹੈ। ਇਹ ਸਮੱਸਿਆ ਦੇਸ਼ ਭਰ ਵਿੱਚ ਹੈ। ਪੂਰੇ ਦੇਸ਼ ਵਿਚ ਟੀਕਿਆਂ ਦੀ ਘਾਟ ਹੈ।
ਇਹ ਵੀ ਪੜ੍ਹੋ: ਰੂਸ ਦੇ ਸਕੂਲ ‘ਚ ਦਾਖਲ ਹੋ ਸਿਰਫਿਰੇ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 8 ਬੱਚਿਆਂ ਸਮੇਤ 9 ਦੀ ਮੌਤ
ਪਰ ਕੁਝ ਰਾਜ ਅਜਿਹੇ ਵੀ ਹਨ ਜਿੱਥੇ ਟੀਕਾਕਰਨ ਦਾ ਕੰਮ ਸ਼ੁਰੂ ਵੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ ਦੋ ਕੰਪਨੀਆਂ ਟੀਕੇ ਬਣਾ ਰਹੀਆਂ ਹਨ । ਜਦੋਂ ਕਿ ਟੀਕਾ ਜੰਗੀ ਪੱਧਰ ‘ਤੇ ਤਿਆਰ ਕੀਤਾ ਜਾਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ ਟੀਕਾ ਲਗਾਉਣ ਲਈ ਇੱਕ ਰਾਸ਼ਟਰੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਮੇਰਾ ਇੱਕ ਸੁਝਾਅ ਹੈ। ਸਿਰਫ ਦੋ ਕੰਪਨੀਆਂ ਹੀ ਟੀਕੇ ਨਾ ਬਣਾਉਣ। ਕਈ ਹੋਰ ਕੰਪਨੀਆਂ ਵੀ ਵੈਕਸੀਨ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਕੰਪਨੀਆਂ ਨੂੰ ਫਾਰਮੂਲਾ ਦੇਣਾ ਚਾਹੀਦਾ ਹੈ ਜੋ ਸੁਰੱਖਿਅਤ ਢੰਗ ਨਾਲ ਵੈਕਸੀਨ ਬਣਾ ਸਕਦੀਆਂ ਹਨ। ਸੀਐਮ ਕੇਜਰੀਵਾਲ ਨੇ ਕਿਹਾ ਕਿ ਪਹਿਲੀ ਲਹਿਰ ਵਿੱਚ ਪੀਪੀਈ ਕਿੱਟਾਂ ਦੀ ਘਾਟ ਸੀ। ਪਰ ਹੁਣ ਅਸੀਂ ਬਣਾ ਰਹੇ ਹਾਂ।