Kejriwal hold road show in surat : ਗੁਜਰਾਤ ਦੀਆਂ ਨਗਰ ਨਿਗਮ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਅਤੇ ਸੂਰਤ ਨਗਰ ਨਿਗਮ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਚੁਣੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸੂਰਤ ਵਿੱਚ ਰੋਡ ਸ਼ੋਅ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ‘ਆਪ’ ਨੇ ਤਾਜ਼ਾ ਨਗਰ ਨਿਗਮ ਚੋਣਾਂ ਵਿੱਚ ਸੂਰਤ ਵਿੱਚ 27 ਸੀਟਾਂ ਜਿੱਤੀਆਂ ਹਨ। ਸੂਰਤ ਨਗਰ ਨਿਗਮ ਦੀਆਂ ਕੁੱਲ 120 ਸੀਟਾਂ ਵਿੱਚੋਂ ਭਾਜਪਾ ਨੇ 93 ਅਤੇ ‘ਆਪ’ ਨੇ 27 ਸੀਟਾਂ ਜਿੱਤੀਆਂ ਹਨ। ‘ਆਪ’ 27 ਸੀਟਾਂ ਨਾਲ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ। ਉਥੇ ਹੀ ਕਾਂਗਰਸ ਦਾ ਖਾਤਾ ਵੀ ਨਹੀਂ ਖੋਲ੍ਹਿਆ। ਇਸ ਕਾਰਨ ਅਰਵਿੰਦ ਕੇਜਰੀਵਾਲ ਖ਼ੁਦ ਲੋਕਾਂ ਦਾ ਧੰਨਵਾਦ ਕਰਨ ਪਹੁੰਚੇ ਹਨ। ਅਗਲੇ ਸਾਲ ਦੇ ਅੰਤ ਤੱਕ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ।
ਇਸ ਤੋਂ ਪਹਿਲਾਂ ਸੂਰਤ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਪਾਰਟੀ ਨੇ ਭਾਜਪਾ ਨੂੰ ਅੱਖਾਂ ਦਿਖਾਈਆਂ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਨੇ 25 ਸਾਲਾਂ ਤੋਂ ਗੁਜਰਾਤ ਦੀਆਂ ਹੋਰ ਪਾਰਟੀਆਂ ਨੂੰ ਕੰਟਰੋਲ ਕੀਤਾ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਬੀਜੇਪੀ 25 ਸਾਲਾਂ ਤੋਂ ਗੁਜਰਾਤ ਵਿੱਚ ਸੱਤਾ ਵਿੱਚ ਹੈ, ਇਸ ਲਈ ਨਹੀਂ ਕਿ ਇਹ ਇੱਕ ਵੱਡੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਥੇ ਲੋਕਾਂ ਨੂੰ ਵੰਡਿਆ ਹੈ ਅਤੇ ਉਨ੍ਹਾਂ ਨੂੰ ਦਬਾਅ ਹੇਠ ਰੱਖਿਆ ਹੈ। ਕੇਜਰੀਵਾਲ ਦਾ ਰੋਡ ਸ਼ੋਅ ਮੰਗਾਧ ਚੌਕ ਤੋਂ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ ਜੋ ਸ਼ਾਮ 5 ਵਜੇ ਤੱਕ ਤਕਸ਼ੀਲਾ ਕੰਪਲੈਕਸ, ਵਰਚਾ ਰੋਡ ਤੱਕ ਚੱਲੇਗਾ। ਇਹ ਰੋਡ ਸ਼ੋਅ 7 ਕਿਲੋਮੀਟਰ ਲੰਬਾ ਹੋਵੇਗਾ। ਰੋਡ ਸ਼ੋਅ ਦੇ ਅੰਤ ਵਿੱਚ ਅਰਵਿੰਦ ਕੇਜਰੀਵਾਲ ਦਾ ਭਾਸ਼ਣ ਹੋਵੇਗਾ।
ਇਹ ਵੀ ਦੇਖੋ : ”ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਂਮੀਦ ਨਹੀਂ ਸੀ” ਸੁਰਿੰਦਰ ਛਿੰਦਾ ਦਾ ਛਲਕਿਆ ਦਰਦ