ਯੂਪੀ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ 8 ਜਨਵਰੀ ਨੂੰ ਸਵੇਰੇ 5 ਵਜੇ ਦੇ ਕਰੀਬ ਆਖਰੀ ਸਾਹ ਲਏ । ਉਨ੍ਹਾਂ ਦਾ ਘਰ ‘ਤੇ ਹੀ ਇਲਾਜ ਚੱਲ ਰਿਹਾ ਸੀ । ਉਹ ਤਿੰਨ ਵਾਰ ਵਿਧਾਨ ਸਭਾ ਦੇ ਸਪੀਕਰ ਵੀ ਰਹੇ । ਉਨ੍ਹਾਂ ਦਾ ਜਨਮ 10 ਨਵੰਬਰ 1934 ਨੂੰ ਹੋਇਆ ਸੀ । ਪੰਡਿਤ ਕੇਸ਼ਰੀ ਨਾਥ ਤ੍ਰਿਪਾਠੀ ਆਪਣੇ ਪਿਤਾ ਦੇ ਸੱਤ ਬੱਚਿਆਂ ਵਿੱਚੋਂ ਚਾਰ ਧੀਆਂ ਅਤੇ ਤਿੰਨ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ।
ਮਿਲੀ ਜਾਣਕਾਰੀ ਮੁਤਾਬਕ 30 ਦਸੰਬਰ 2022 ਨੂੰ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਹਾਲਾਂਕਿ ਉਸ ਤੋਂ ਬਾਅਦ 4 ਜਨਵਰੀ ਨੂੰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਣ ‘ਤੇ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ । ਉੱਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਿਹਤ ਵਿੱਚ ਸੁਧਾਰ ਹੋਣ ‘ਤੇ ਕੇਸ਼ਰੀ ਨਾਥ ਤ੍ਰਿਪਾਠੀ ਨੂੰ ਐਤਵਾਰ ਨੂੰ ਲਖਨਊ ਦੇ SGPGI ਵਿੱਚ ਭਰਤੀ ਕਰਵਾਇਆ ਜਾਣਾ ਸੀ, ਪਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ 4 ਵਜੇ ਪ੍ਰਯਾਗਰਾਜ ਦੇ ਰਸੂਲਾਬਾਦ ਘਾਟ ‘ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਬਿਰਿਆਨੀ ਖਾਣ ਨਾਲ 20 ਸਾਲਾਂ ਕੁੜੀ ਦੀ ਮੌਤ! ਆਨਲਾਈਨ ਮੰਗਵਾਇਆ ਸੀ ਖਾਣਾ, ਜਾਂਚ ਸ਼ੁਰੂ
ਕੇਸ਼ਰੀ ਨਾਥ ਤ੍ਰਿਪਾਠੀ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਸ਼੍ਰੀ ਕੇਸ਼ਰੀ ਨਾਥ ਤ੍ਰਿਪਾਠੀ ਜੀ ਨੂੰ ਉਨ੍ਹਾਂ ਦੀ ਸੇਵਾ ਅਤੇ ਬੁੱਧੀ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ । ਉਹ ਸੰਵਿਧਾਨਕ ਮਾਮਲਿਆਂ ਦੇ ਚੰਗੇ ਜਾਣਕਾਰ ਸਨ । ਉਨ੍ਹਾਂ ਨੇ ਯੂਪੀ ਵਿੱਚ ਬੀਜੇਪੀ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸੂਬੇ ਦੀ ਤਰੱਕੀ ਲਈ ਸਖ਼ਤ ਮਿਹਨਤ ਕੀਤੀ । ਮੈਂ ਉਨ੍ਹਾਂ ਦੀ ਮੌਤ ਤੋਂ ਦੁਖੀ ਹਾਂ । ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਸ਼ਾਂਤੀ”
ਇਸ ਤੋਂ ਇਲਾਵਾ CM ਯੋਗੀ ਨੇ ਵੀ ਕੇਸ਼੍ਰੀ ਨਾਥ ਤ੍ਰਿਪਾਠੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਸੀਨੀਅਰ ਸਿਆਸਤਦਾਨ, ਭਾਜਪਾ ਪਰਿਵਾਰ ਦੇ ਸੀਨੀਅਰ ਮੈਂਬਰ, ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ, ਸਤਿਕਾਰਯੋਗ ਕੇਸ਼ਰੀ ਨਾਥ ਤ੍ਰਿਪਾਠੀ ਜੀ ਦਾ ਦਿਹਾਂਤ ਬਹੁਤ ਦੁਖਦ ਹੈ। ਭਗਵਾਨ ਸ਼੍ਰੀ ਰਾਮ ਵਿਛੜੀ ਆਤਮਾ ਨੂੰ ਆਪਣੇ ਪਵਿੱਤਰ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰਿਕ ਮੈਂਬਰਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਣ । ਓਮ ਸ਼ਾਂਤੀ।”
ਵੀਡੀਓ ਲਈ ਕਲਿੱਕ ਕਰੋ -: