ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸਖਤ ਮੁਕਾਬਲਾ ਹੋਇਆ ਸੀ। ਪਰ ਬੰਗਾਲ ‘ਚ ਚੱਲੇ ਮਹਾਮੁਕਾਬਲੇ ਵਿੱਚ TMC ਦੇ ‘ਖੇਲਾ ਹੋਬੇ’ ਦੇ ਨਾਅਰੇ ਨੇ ਬਾਜ਼ੀ ਮਾਰ ਲਈ ਸੀ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਜਦੋਂ ਤ੍ਰਿਣਮੂਲ ਕਾਂਗਰਸ ਦੇ 30 ਤੋਂ ਵੱਧ ਨੇਤਾ ਭਾਜਪਾ ਵਿੱਚ ਸ਼ਾਮਿਲ ਹੋਏ ਸਨ, ਤਦ ਭਾਜਪਾ ਦਾ ਪੱਲੜਾ ਭਾਰੀ ਲੱਗ ਰਿਹਾ ਸੀ। ਪਰ ਹੁਣ ਖੇਡ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਬਹੁਤ ਸਾਰੇ ਨੇਤਾ ਘਰ ਪਰਤਣ ਦੀ ਤਿਆਰੀ ਕਰ ਰਹੇ ਹਨ। ਸੂਤਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਮੁਕੁਲ ਰਾਏ, ਜੋ ਕਿਸੇ ਸਮੇਂ ਮਮਤਾ ਬੈਨਰਜੀ ਦੇ ਨਜ਼ਦੀਕੀ ਮੰਨੇ ਜਾਂਦੇ ਸਨ, ਦੁਬਾਰਾ ਟੀਐਮਸੀ ਵਿੱਚ ਵਾਪਿਸ ਆ ਸਕਦੇ ਹਨ। ਇਹ ਅਟਕਲਾਂ ਉਦੋਂ ਹੋਰ ਤੇਜ਼ ਹੋ ਗਈਆਂ ਜਦੋਂ ਅਭਿਸ਼ੇਕ ਬੈਨਰਜੀ ਹਸਪਤਾਲ ਪਹੁੰਚੇ ਜਿੱਥੇ ਮੁਕੁਲ ਰਾਏ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ। ਸਿਰਫ ਮੁਕੁਲ ਰਾਏ ਹੀ ਨਹੀਂ ਬਲਕਿ ਕਈ ਹੋਰ ਨੇਤਾਵਾਂ ਨੇ ਵੀ ਟੀਐਮਸੀ ਵਿੱਚ ਉਨ੍ਹਾਂ ਦੇ ਘਰ ਪਰਤਣ ਦਾ ਸੰਕੇਤ ਦਿੱਤਾ ਹੈ।
ਇਸ ਤੋਂ ਇਲਾਵਾ ਸੋਨਾਲੀ ਗੁਹਾ, ਜੋ ਕਿ ਟੀਐਮਸੀ ਵਿਧਾਇਕ ਸੀ, ਨੇ ਮਮਤਾ ਬੈਨਰਜੀ ਨੂੰ ਇੱਕ ਪੱਤਰ ਲਿਖ ਕੇ ਪਾਰਟੀ ਛੱਡਣ ਦੇ ਫੈਸਲੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮਮਤਾ ਨੂੰ ਲਿਖਿਆ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਮੈਂ ਤੁਹਾਡੇ ਬਗੈਰ ਨਹੀਂ ਰਹਿ ਸਕਦੀ। ਦੀਦੀ, ਮੈਨੂੰ ਮਾਫ ਕਰਨਾ, ਮੈਂ ਜੀ ਨਹੀਂ ਸਕਾਂਗੀ ਜੇ ਤੁਸੀਂ ਮਾਫ ਨਾ ਕੀਤਾ। ਉੱਤਰੀ ਦਿਨਾਜਪੁਰ ਤੋਂ ਵਿਧਾਇਕ ਅਮੋਲ ਅਚਾਰੀਆ ਦਾ ਕਹਿਣਾ ਹੈ ਕਿ ਉਹ ਭਾਜਪਾ ਛੱਡ ਰਹੇ ਹਨ, ਕਿਉਂਕਿ ਸੀਬੀਆਈ ਜਿਸ ਤਰੀਕੇ ਨਾਲ ਟੀਐਮਸੀ ਨੇਤਾਵਾਂ ਖਿਲਾਫ ਕਾਰਵਾਈ ਕਰ ਰਹੀ ਹੈ, ਉਹ ਗਲਤ ਹੈ। ਅਮੋਲ ਆਚਾਰੀਆ ਨੇ ਭਾਜਪਾ ‘ਤੇ ਬਦਲਾ ਲੈਣ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ।
ਟਿਕਟਾਂ ਦੀ ਵੰਡ ਨੂੰ ਲੈ ਕੇ ਨਾਰਾਜ਼ ਸਰਲਾ ਮਰਮੂ ਨੇ ਚੋਣਾਂ ਤੋਂ ਪਹਿਲਾਂ ਟੀਐਮਸੀ ਛੱਡ ਦਿੱਤੀ ਸੀ ਅਤੇ ਭਾਜਪਾ ‘ਚ ਸ਼ਾਮਿਲ ਹੋ ਗਏ ਸੀ। ਪਰ ਹੁਣ ਉਨ੍ਹਾਂ ਨੇ ਇਸ ਨੂੰ ਇੱਕ ਗਲਤੀ ਮੰਨਦਿਆਂ ਕਿਹਾ ਕਿ ਜੇ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਤਾਂ ਉਹ ਉਨ੍ਹਾਂ ਦੇ ਨਾਲ ਰਹੇਗੀ ਅਤੇ ਪਾਰਟੀ ਲਈ ਕੰਮ ਕਰੇਗੀ। ਸਾਬਕਾ ਵਿਧਾਇਕ ਦੀਪੇਂਦੁ ਵਿਸ਼ਵਾਸ ਨੇ ਵੀ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਮੁਆਫੀ ਮੰਗ ਲਈ ਹੈ। ਜਦੋਂ ਟੀਐਮਸੀ ਨੇ ਚੋਣਾਂ ਤੋਂ ਪਹਿਲਾਂ ਟਿਕਟ ਨਹੀਂ ਦਿੱਤੀ ਸੀ, ਤਦ ਦੀਪੇਂਦੁ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਦੀਪੇਂਦੁ ਉੱਤਰੀ 24 ਪਰਗਾਨਾਂ ਦੇ ਦੱਖਣ ਬਸਿਰਹਾਟ ਤੋਂ ਵਿਧਾਇਕ ਰਹਿ ਚੁੱਕੇ ਹਨ। ਮਮਤਾ ਨੂੰ ਲਿਖੇ ਪੱਤਰ ਵਿੱਚ ਦੀਪੇਂਦੁ ਨੇ ਕਿਹਾ ਕਿ ਪਾਰਟੀ ਛੱਡਣ ਦਾ ਫੈਸਲਾ ਗਲਤ ਅਤੇ ਭਾਵੁਕ ਸੀ, ਹੁਣ ਉਹ ਵਾਪਿਸ ਆਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : Big Breaking : 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝੱਟਕਾ, BJP ‘ਚ ਸ਼ਾਮਿਲ ਹੋਏ ਜਿਤਿਨ ਪ੍ਰਸਾਦ
ਉੱਤਰਪਾੜਾ ਤੋਂ ਸਾਬਕਾ ਟੀਐਮਸੀ ਵਿਧਾਇਕ ਪ੍ਰਬੀਰ ਘੋਸ਼ਾਲ ਨੇ ਭਾਜਪਾ ਵਿੱਚ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੀਰ ਘੋਸ਼ਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ, ਟੀਐਮਸੀ ਦੇ ਸੰਸਦ ਮੈਂਬਰ, ਵਿਧਾਇਕਾ ਨੇ ਉਨ੍ਹਾਂ ਨਾਲ ਗੱਲ ਕੀਤੀ। ਮਮਤਾ ਬੈਨਰਜੀ ਨੇ ਉਨ੍ਹਾਂ ਦੀ ਤਰਫੋਂ ਇੱਕ ਸੰਦੇਸ਼ ਵੀ ਭੇਜਿਆ, ਪਰ ਭਾਜਪਾ ਵਿੱਚ ਸਿਰਫ ਸਥਾਨਕ ਨੇਤਾਵਾਂ ਨੇ ਸੋਗ ਜਤਾਇਆ। ਇਹ ਮੈਨੂੰ ਬਹੁਤ ਦੁਖੀ ਕਰਦਾ ਹੈ। ਦੱਸ ਦੇਈਏ ਕਿ ਪ੍ਰਬੀਰ ਘੋਸ਼ਾਲ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋਏ ਸਨ, ਪਰ ਉੱਤਰਪਾੜਾ ਤੋਂ ਚੋਣ ਹਾਰ ਗਏ ਸਨ। ਰਾਜੀਵ ਬੈਨਰਜੀ ਬਾਰੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਵਾਪਿਸ ਟੀਐਮਸੀ ਜਾ ਸਕਦੇ ਹਨ। ਰਾਜੀਵ ਬੈਨਰਜੀ ਪਿਛਲੇ ਸਮੇਂ ‘ਚ ਮਮਤਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ, ਪਰ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਿਲ ਹੋਏ ਸਨ। ਹਾਲ ਹੀ ਦਿੱਤੇ ਗਏ ਉਨ੍ਹਾਂ ਦੇ ਬਿਆਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉਨ੍ਹਾਂ ਨੇ ਕਈ ਵਾਰ ਭਾਜਪਾ ਦੀਆਂ ਨੀਤੀਆਂ ‘ਤੇ ਵੀ ਸਵਾਲ ਖੜੇ ਕੀਤੇ ਹਨ।
ਇਹ ਵੀ ਦੇਖੋ : ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੋਈ ਸਰਕਾਰ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਬਿਆਨ