LG Anil Baijal overrules: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਕੇਜਰੀਵਾਲ ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ (BJP) ਵਿਚਾਲੇ ਤਣਾਅ ਵੱਧ ਗਿਆ । ਮਾਮਲਾ ਇਹ ਸੀ ਕਿ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਦੋ ਫੈਸਲਿਆਂ ਨੂੰ ਪਲਟ ਦਿੱਤਾ ਤਾਂ ਆਮ ਆਦਮੀ ਪਾਰਟੀ ਵਿਰੋਧੀ ਪਾਰਟੀ BJP ‘ਤੇ ਅੱਗ ਬਬੂਲਾ ਹੋ ਗਈ ।
ਦਰਅਸਲ, ਉਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਸਰਕਾਰ ਦੇ ਦੋ ਫੈਸਲਿਆਂ ਨੂੰ ਬਦਲ ਦਿੱਤਾ । ਪਹਿਲਾਂ, ਉਪ ਰਾਜਪਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਫੈਸਲੇ ਨੂੰ ਪਲਟ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਿਰਫ ਦਿੱਲੀ ਦੇ ਕੋਰੋਨਾ ਮਰੀਜ਼ਾਂ ਦਾ ਇਲਾਜ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਵੇਗਾ । ਦੂਸਰਾ, ਉਪ ਰਾਜਪਾਲ ਨੇ ਇਸ ਆਦੇਸ਼ ਵਿੱਚ ਕਿਹਾ ਕਿ ਹੁਣ ਵੀ ਅਸੰਪੋਮੈਟਿਕ ਲੋਕ ਜੋ ਕਿਸੇ ਕੋਰੋਨਾ ਪਾਜ਼ੀਟਿਵ ਦੇ ਸਿੱਧੇ ਸੰਪਰਕ ਵਿੱਚ ਆਏ ਹਨ, ਕੋਰੋਨਾ ਟੈਸਟ 5 ਤੋਂ 10 ਦਿਨਾਂ ਦੇ ਅੰਦਰ ਕਰਵਾ ਸਕਦੇ ਹਨ ।
ਉਪ ਰਾਜਪਾਲ ਦੇ ਫੈਸਲਿਆਂ ‘ਤੇ ਆਮ ਆਦਮੀ ਪਾਰਟੀ ਬਿਫਰ ਗਈ ਅਤੇ BJP ਨੂੰ ਆੜੇ ਹੱਥੀਂ ਲੈ ਲਿਆ । AAP ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਰਤੀ ਜਨਤਾ ਪਾਰਟੀ (BJP) ‘ਤੇ ਨਿਸ਼ਾਨਾ ਸਾਧਿਆ ਹੈ । ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ, ‘ਭਾਜਪਾ ਦੀਆਂ ਰਾਜ ਸਰਕਾਰਾਂ PPE ਕਿੱਟ ਘੁਟਾਲਿਆਂ ਅਤੇ ਵੈਂਟੀਲੇਟਰ ਘੁਟਾਲਿਆਂ ਵਿੱਚ ਰੁੱਝੀਆਂ ਹੋਈਆਂ ਹਨ। ਦਿੱਲੀ ਸਰਕਾਰ ਇਸ ਤਬਾਹੀ ਦਾ ਇਮਾਨਦਾਰੀ, ਸੋਚ-ਸਮਝ ਕੇ ਪ੍ਰਬੰਧਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਇਹ ਭਾਜਪਾ ਦੇਖ ਨਹੀਂ ਰਹੀ, ਇਸ ਲਈ LG ‘ਤੇ ਦਬਾਅ ਬਣਾ ਕੇ ਘਟੀਆ ਰਾਜਨੀਤੀ ਕੀਤੀ ਹੈ ।
ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਦੇ ਫੈਸਲੇ ‘ਤੇ ਸਖਤ ਪ੍ਰਤੀਕ੍ਰਿਆ ਜ਼ਾਹਰ ਕੀਤੀ । ਕੇਜਰੀਵਾਲ ਨੇ ਟਵੀਟ ਕੀਤਾ, LG ਸਾਹਿਬ ਦੇ ਆਦੇਸ਼ ਨੇ ਦਿੱਲੀ ਦੇ ਲੋਕਾਂ ਲਈ ਵੱਡੀ ਸਮੱਸਿਆ ਅਤੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ । ਕੋਰੋਨਾ ਮਹਾਂਮਾਰੀ ਦੇ ਦੌਰਾਨ ਇਲਾਜ ਦਾ ਇੰਤਜ਼ਾਮ ਕਰਨਾ ਦੇਸ਼ ਭਰ ਤੋਂ ਆਉਣ ਵਾਲੇ ਲੋਕਾਂ ਲਈ ਇੱਕ ਵੱਡੀ ਚੁਣੌਤੀ ਹੈ । ਸ਼ਾਇਦ ਰੱਬ ਦੀ ਇੱਛਾ ਹੈ ਕਿ ਅਸੀਂ ਪੂਰੇ ਦੇਸ਼ ਦੇ ਲੋਕਾਂ ਦੀ ਸੇਵਾ ਕਰੀਏ । ਅਸੀਂ ਹਰੇਕ ਲਈ ਇਲਾਜ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ।
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਫੈਸਲੇ ਨੂੰ ਉਲਟਾਉਣ ਲਈ ਭਾਜਪਾ ਨੇ ਪ੍ਰਸ਼ੰਸਾ ਕੀਤੀ । ਪੂਰਬੀ ਦਿੱਲੀ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਉਪ ਰਾਜਪਾਲ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ । ਗੌਤਮ ਗੰਭੀਰ ਨੇ ਟਵੀਟ ਕੀਤ ਕਿ ਦਿੱਲੀ ਸਰਕਾਰ ਵੱਲੋਂ ਦੂਜੇ ਰਾਜਾਂ ਦੇ ਮਰੀਜ਼ਾਂ ਦਾ ਇਲਾਜ ਨਾ ਕਰਨ ਦੇ ਮੂਰਖ ਹੁਕਮ ਨੂੰ ਖਤਮ ਕਰਨ ਲਈ LG ਵੱਲੋਂ ਸ਼ਾਨਦਾਰ ਚਾਲ ! ਭਾਰਤ ਇੱਕ ਹੈ ਅਤੇ ਸਾਨੂੰ ਮਿਲ ਕੇ ਇਸ ਮਹਾਂਮਾਰੀ ਨਾਲ ਲੜਨਾ ਹੈ ! ਇੰਡੀਆ ਫਾਈਟ ਅਗੇਨਸਟ ਕੋਰੋਨਾ ।