ਜਿਮ ਜਾਣ ਦਾ ਕ੍ਰੇਜ਼ ਨੌਜਵਾਨਾਂ ਵਿਚ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਆਪਣੇ ਸਰੀਰ ਨੂੰ ਫਿਟ ਰੱਖਣ ਲਈ ਰੋਜ਼ਾਨਾ ਨੌਜਵਾਨ ਜਿਮ ਜਾਂਦੇ ਹਨ ਪਰ ਕਈ ਵਾਰ ਉਥੇ ਵੀ ਉਨ੍ਹਾਂ ਨਾਲ ਅਜਿਹਾ ਕੋਈ ਹਾਦਸਾ ਵਾਪਰ ਜਾਂਦਾ ਹੈ ਜਿਸ ਦੀ ਕਦੇ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ।
ਅਜਿਹਾ ਹੀ ਇਕ ਹਾਦਸਾ ਵਾਰਾਣਸੀ ਵਿਖੇ ਵਾਪਰਿਆ ਹੈ ਜਿਥੇ ਜਿਮ ਵਿਚ ਕਸਰਤ ਕਰ ਰਿਹਾ ਨੌਜਵਾਨ ਰੱਬ ਨੂੰ ਪਿਆਰਾ ਹੋ ਗਿਆ। ਇਹ ਨੌਜਵਾਨ ਪਿਛਲੇ 10 ਸਾਲਾਂ ਤੋਂ ਜਿਮ ਲਗਾ ਰਿਹਾ ਸੀ। ਵਰਕ ਆਊਟ ਕਰਦੇ ਸਮੇਂ ਅਚਾਨਕ ਉਹ ਜ਼ਮੀਨ ‘ਤੇ ਡਿੱਗ ਗਿਆ। ਉਸ ਨੂੰ ਸਾਹ ਨਹੀਂ ਆ ਰਿਹਾ ਸੀ ਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਜਿਮ ਵਿਚ ਕਸਰਤ ਕਰ ਰਹੇ ਹੋਰ ਨੌਜਵਾਨ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਨੌਜਵਾਨ ਦੀ ਮੌਤ ਹਾਰਟ ਅਟੈਕ ਨਾਲ ਹੋਈ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: