ਭਾਰਤ ਚੋਣ ਕਮਿਸ਼ਨ ਨੇ ਤਮਿਲਨਾਡੂ ਵਿਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ 3 ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਸੂਬੇ ਵਿਚ 19 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਅੱਜ 6 ਵਜੇ ਤੋਂ ਠੇਕੇ ਬੰਦ ਰਹਿਣਗੇ।
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਯਾਨੀ ਮਿਤੀ 19 ਅਪ੍ਰੈਲ ਨੂੰ ਸੂਬੇ ਵਿਚ 39 ਲੋਕ ਸਭਾ ਸੀਟਾਂ ਲਈ ਵੋਟਾਂ ਪੈਣੀਆਂ ਹਨ ਜਿਸ ਕਾਰਨ ਅੱਜ ਸ਼ਾਮ 6 ਵਜੇ ਦੇ ਬਾਅਦ ਪ੍ਰਚਾਰ ਪ੍ਰਸਾਰ ਬੰਦ ਹੋ ਜਾਵੇਗਾ ਤੇ ਚੋਣਾਂ ਦੌਰਾਨ ਹੁੱਲੜਬਾਜ਼ੀ ਨਾ ਹੋਵੇ ਤੇ ਸ਼ਰਾਬ ਦੇ ਸਹਾਰੇ ਵੋਟਰਾਂ ਨੂੰ ਉਮੀਦਵਾਰ ਪ੍ਰਭਾਵਿਤ ਨਾ ਕਰ ਸਕਣ, ਇਸ ਲਈ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਗੁਰੂਗ੍ਰਾਮ ‘ਚ ਪੁਲਿਸ ਦਾ ਵੱਡਾ ਐਕਸ਼ਨ, 5 ਸਪਾ ਸੈਂਟਰਾਂ ‘ਤੇ ਮਾਰੀ ਰੇਡ, ਫੜੀਆਂ 17 ਕੁੜੀਆਂ
ਚੋਣ ਕਮਿਸ਼ਨ ਦੇ ਨਿਰੇਦਸ਼ਾਂ ਮੁਤਾਬਕ ਸ਼ਰਾਬ ਤੇ ਬਾਰ ਦੀਆਂ ਦੁਕਾਨਾਂ ਚੋਣ ਨਤੀਜੇ ਦੀ ਤਰੀਕ ਯਾਨੀ 4 ਜੂਨ ਨੂੰ ਵੀ ਬੰਦ ਰਹਿਣਗੀਆਂ। ਤਮਿਲਨਾਡੂ ਵਿਚ ਲੋਕ ਸਭਾ ਲਈ ਇਕ ਹੀ ਪੜਾਅ ਵਿਚ ਵੋਟਾਂ ਪੈ ਰਹੀਆਂ ਹਨ ਤੇ ਚੋਣ ਪ੍ਰਚਾਰ ਤੇ ਹੋਰ ਜਨਤਕ ਗਤੀਵਿਧੀਆਂ ਅੱਜ ਸ਼ਾਮ 6 ਵਜੇ ਖਤਮ ਹੋ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: