lockdown extended in bihar: ਪਟਨਾ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਬਿਹਾਰ ਦੇ ਸ਼ਹਿਰੀ ਇਲਾਕਿਆਂ ਵਿੱਚ ਤਾਲਾਬੰਦੀ ਨੂੰ 16 ਅਗਸਤ ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਰਾਜ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 1 ਅਗਸਤ ਤੋਂ ਤਾਲਾਬੰਦੀ ਅਗਲੇ 16 ਦਿਨਾਂ ਤੱਕ ਰਹੇਗੀ। ਲੌਕਡਾਊਨ ਸਾਰੇ ਮਿਉਂਸਪਲ ਬਾਡੀਜ਼, ਜ਼ਿਲ੍ਹਾ ਹੈੱਡਕੁਆਰਟਰਾਂ, ਸਬ-ਡਵੀਜਨਾਂ ਅਤੇ ਬਲਾਕ ਹੈੱਡਕੁਆਰਟਰਾਂ ਵਿੱਚ ਲਾਗੂ ਰਹੇਗਾ। ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਦਫਤਰ 50 ਫ਼ੀਸਦੀ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਕੰਮ ਕਰਨਗੇ। ਵਪਾਰਕ ਅਤੇ ਨਿਜੀ ਦਫਤਰ ਵੀ 50 ਫ਼ੀਸਦੀ ਕਰਮਚਾਰੀਆਂ ਨਾਲ ਖੁੱਲ੍ਹਣਗੇ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਬਿਹਾਰ ਸਰਕਾਰ ਨੇ ਤਾਲਾਬੰਦੀ ਨੂੰ 31 ਜੁਲਾਈ ਤੱਕ ਵਧਾਉਣ ਦਾ ਫੈਸਲਾ ਕੀਤਾ ਸੀ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਨਾਲ ਪੀੜਤਾ ਦੀ ਕੁੱਲ ਗਿਣਤੀ 15 ਲੱਖ ਨੂੰ ਪਾਰ ਕਰ ਗਈ ਹੈ। ਅਜੇ ਦੋ ਦਿਨ ਪਹਿਲਾਂ ਹੀ ਇਹ ਅੰਕੜਾ 14 ਲੱਖ ਤੋਂ ਪਾਰ ਹੋਇਆ ਸੀ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 9,88,029 ਹੋ ਗਈ ਹੈ। ਬਿਹਾਰ ਵਿੱਚ ਹੁਣ ਤੱਕ 43,591 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਰਾਜ ਵਿੱਚ ਹੁਣ ਤੱਕ 29,220 ਸੰਕਰਮਿਤ ਤੰਦਰੁਸਤ ਹੋ ਚੁੱਕੇ ਹਨ। ਬਿਹਾਰ ਰਾਜ ਵਿੱਚ ਕੋਰੋਨਾ ਸੰਕਰਮਣ ਦੀ ਰਿਕਵਰੀ ਦੀ ਦਰ 67.03 ਪ੍ਰਤੀਸ਼ਤ ਹੈ। 269 ਲੋਕਾਂ ਦੀ ਮੌਤ ਹੋ ਚੁੱਕੀ ਹੈ।