ਹੁਣੇ ਜਿਹੇ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਰੀਲ ਬਣਾਉਣ ਦੇ ਚੱਕਰ ਵਿਚ ਇਕ ਲੜਕੀ ਨੂੰ ਖਤਰਿਆਂ ਨਾਲ ਖੇਡਣਾ ਮਹਿੰਗਾ ਪੈ ਗਿਆ। ਵੀਡੀਓ ਵਿਚ ਡਰਾਈਵਿੰਗ ਸੀਟ ‘ਤੇ ਬੈਠੀ ਲਈਕ ਗੱਡੀ ਨੂੰ ਬੈਕ ਕਰਦੀ ਨਜ਼ਰ ਆ ਰਹੀ ਹੈ ਪਰ ਅਗਲੇ ਹੀ ਪਲ ਉਲ ਨਾਲ ਜੋ ਹੁੰਦਾ ਹੈ, ਉਹ ਹੈਰਾਨ ਕਰ ਦੇਣ ਵਾਲਾ ਹੈ।
ਲੜਕੀ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ। ਬਾਵਜੂਦ ਇਸ ਦੇ ਉਹ ਗੱਡੀ ਚਲਾ ਰਹੀ ਸੀ। 23 ਸਾਲ ਦੀ ਲੜਕੀ ਕਾਰ ਨਾਲ ਰੀਲ ਬਣਵਾ ਰਹੀ ਸੀ ਉਦੋਂ ਉਸ ਤੋਂ ਗੱਡੀ ਵਿਚ ਬੈਕ ਗੀਅਰ ਲੱਗਾ ਤੇ ਬ੍ਰੇਕ ਲਗਾਉਣ ਦੀ ਜਗ੍ਹਾ ਉਸ ਨੇ ਐਕਸੀਲੇਟਰ ਉਤੇ ਪੈਰ ਰੱਖ ਦਿੱਤਾ ਤੇ ਗੱਡੀ 300 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ ਲੜਕੀ ਦੀ ਮੌਤ ਹੋ ਗਈ। ਮਾਮਲਾ ਮਹਾਰਾਸ਼ਟਰ ਦੇ ਔਰੰਗਾਬਾਦ ਦਾ ਦੱਸਿਆ ਜਾ ਰਿਹਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਗਿਆ ਹੈ ਚੌ. ਸੰਭਾਜੀ ਨਗਰ ਵਾਸੀ 23 ਸਾਲਾ ਸ਼ਵੇਤਾ ਸੁਰਵਾਸੇ, ਐਲੋਰਾ ਗੁਫਾ ਦੇ ਰਸਤੇ ਵਿਚ ਪੈਣ ਵਾਲੀ ਦੱਤਧਾਮ ਮੰਦਰ ਦੀ ਪਹਾੜੀ ‘ਤੇ ਰੀਲ ਬਣਾਉਣ ਲਈ ਕਾਰ ਚਲਾ ਰਹੀ ਸੀ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਡਰਾਈਵਿੰਗ ਨਾ ਆਉਣ ਦੇ ਬਾਅਦ ਵੀ ਉਹ ਸਫੇਦ ਟੋਇਟਾ ਕਾਰ ਨੂੰ ਰਿਵਰਸ ਕਰਦੀ ਨਜ਼ਰ ਆ ਰਹੀ ਹੈ ਜਦੋਂ ਕਿ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਉਸ ਦਾ ਦੋਸਤ ਸ਼ਿਵਰਾਜ ਮੁਲੇ ਡਰ ਕੇ ਚੀਕ ਰਿਹਾ ਹੈ। ਘਟਨਾ ਸੋਮਵਾਰ ਦੁਪਹਿਰ 2 ਵਜੇ ਦੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਬ੍ਰੇਕ ਦੀ ਜਗ੍ਹਾ ਸ਼ਾਇਦ ਐਕਸੀਲੇਟਰ ਦਬਾ ਦਿੱਤਾ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ।