ਭਾਰਤੀ ਫੌਜ ਦੀ ਮੇਜਰ ਰਾਧਿਕਾ ਸੇਨ ਨੂੰ ਸੰਯੁਕਤ ਰਾਸ਼ਟਰ ਨੇ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ 2023 ਲਈ ‘UN ਮਿਲਟਰੀ ਜੈਂਡਰ ਐਡਵੋਕੇਟ ਆਫ ਦਿ ਈਅਰ’ ਐਵਾਰਡ ਨਾਲ ਨਿਵਾਜਿਆ ਗਿਆ ਹੈ। ਰਾਧਿਕਾ ਇਹ ਪੁਰਸਕਾਰ ਹਾਸਿਲ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਬਣੀ ਹੈ। ਇਹ ਸਨਮਾਨ ਸੰਯੁਕਤ ਰਾਸ਼ਟਰ ਦੇ ਪੀਸ ਮਿਸ਼ਨ ਵਿਚ ਲਿੰਗ ਸਮਾਨਤਾ ਤੇ ਮਹਿਲਾ ਸਸ਼ਕੀਤਕਰਨ ਨੂੰ ਬੜ੍ਹਾਵਾ ਦੇਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ।
ਮੇਜਰ ਰਾਧਿਕਾ ਸੇਨ ਮਾਰਚ 2023 ਤੋਂ ਅਪ੍ਰੈਲ 2024 ਤੱਕ MONUSCO (ਕਾਂਗੋ) ਵਿਚ ਤਾਇਨਾਤ ਸੀ। ਇਥੇ ਉਹ ਇੰਡੀਅਨ ਰੈਪਿਡਲੀ ਡਿਪਲਾਇਮੈਂਟ ਬਟਾਲੀਅਨ ਦੀ ਟੀਮ ਕਮਾਂਡਰ ਸੀ, ਉਨ੍ਹਾਂ ਨੇ 20 ਮਹਿਲਾ ਸੈਨਿਕਾਂ ਤੇ 10 ਪੁਰਸ਼ ਸੈਨਿਕਾਂ ਦੀ ਟੀਮ ਨੂੰ ਲੀਡ ਕੀਤਾ ਸੀ। ਉਨ੍ਹਾਂ ਦਾ ਕੰਮ ਮੁੱਖ ਤੌਰ ‘ਤੇ ਲੋਕਾਂ ਨਾਲ ਗੱਲਬਾਤ ਕਰਨਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣਾ ਤੇ ਮਹਿਲਾਵਾਂ ਤੇ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕਰਨਾ ਸੀ। ਉਨ੍ਹਾਂ ਦੀ ਅਗਵਾਈ ਵਿਚ ਟੀਮ ਨੇ ਮਹਿਲਾਵਾਂ ਦੀ ਸਿਹਤ, ਸਿੱਖਿਆ, ਬੱਚਿਆਂ ਦੀ ਦੇਖਭਾਲ, ਲਿੰਗ ਸਮਾਨਤਾ ਤੇ ਰੋਜ਼ਗਾਰ ਵਰਗੇ ਵਿਸ਼ਿਆਂ ‘ਤੇ ਸਿੱਖਿਅਕ ਸੈਸ਼ਨ ਆਯੋਜਿਤ ਕੀਤੇ ਸਨ।
ਇਹ ਵੀ ਪੜ੍ਹੋ : ਵਿਸ਼ਵ ਨੰਬਰ- 1 ਕਲਾਰਸਨ ਨੂੰ ਸ਼ਤਰੰਜ ‘ਚ ਪਹਿਲੀ ਵਾਰ ਹਰਾ ਕੇ R Praggnanandhaa ਨੇ ਰਚਿਆ ਇਤਿਹਾਸ
ਇਸ ਐਵਾਰਡ ਨਾਲ ਮੇਜਰ ਰਾਧਿਕਾ ਸੇਨ ਨੇ ਆਪਣੀ ਟੀਮ ਖਾਸ ਕਰਕੇ ਮੇਜਰ ਸੌਮਿਆ ਨੂੰ ਡੈਡੀਕੇਟ ਕੀਤਾ। ਉਨ੍ਹਾਂ ਨੇ ਕਾਂਗੋ ਵਿਚ ਸੇਵਾ ਕਰਨ ਲਈ ਦਿੱਤੇ ਗਏ ਮੌਕੇ ਤੇ ਵਿਸ਼ਵਾਸ ਕਰਨ ਲਈ ਭਾਰਤੀ ਫੌਜ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦਾ ਵੀ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: