ਚੋਣ ਡਿਊਟੀ ਤੋਂ ਬਚਣ ਲਈ ਇਕ ਸ਼ਖਸ ਨੇ ਅਨੋਖਾ ਹੀ ਕਾਰਨਾਮਾ ਕਰ ਦਿਖਾਇਆ ਹੈ। ਚੋਣ ਡਿਊਟੀ ਤੋਂ ਬਚਣ ਲਈ ਅਧਿਆਪਕ ਵੱਲੋਂ ਬਹਾਨਾ ਲਗਾਇਆ ਜਾਂਦਾ ਹੈ ਕਿ ਉਹ ਗਰਭਵਤੀ ਹੈ। ਇਥੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਿਸ ਅਧਿਆਪਕ ਨੇ ਇਹ ਬਹਾਨਾ ਲਗਾਇਆ ਹੈ ਉਹ ਅਸਲ ਵਿਚ ਪੁਰਸ਼ ਅਧਿਆਪਕ ਹੈ।
ਮਾਮਲਾ ਜੀਂਦ ਤੋਂ ਸਾਹਮਣੇ ਆਇਆ ਹੈ ਜਿਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜਿਥੋਂ ਦੇ ਇਕ ਅਧਿਆਪਕ ਨੇ ਚੋਣ ਡਿਊਟੀ ਤੋਂ ਬਚਣ ਲਈ ਖੁਦ ਨੂੰ ਗਰਭਵਤੀ ਦੱਸਿਆ ਹੈ। ਰਿਪੋਰਟ ਵਿਚ ਉਸ ਨੇ ਖੁਦ ਨੂੰ ਮਹਿਲਾ ਦੱਸ ਕੇ ਗਰਭਵਤੀ ਹੋਣ ਦਾ ਬਹਾਨਾ ਲਗਾਇਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅਧਿਆਪਕ ਸਤੀਸ਼ ਕੁਮਾਰ ਡਿਊਟੀ ‘ਤੇ ਨਹੀਂ ਸੀ ਤੇ ਸਾਫਟਵੇਅਰ ਵਿਚ ਗਰਭਵਤੀ ਦਾ ਕੋਈ ਡਾਟਾ ਉਪਲਬਧ ਨਹੀਂ ਸੀ। ਤੇ ਜਦੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅਧਿਆਪਕ ਵੱਲੋਂ ਗਰਭਵਤੀ ਹੋਣ ਦਾ ਬਹਾਨਾ ਲਗਾਇਆ ਗਿਆ ਹੈ ਤੇ ਚੋਣ ਡਿਊਟੀ ਤੋਂ ਛੋਟ ਮੰਗੀ ਗਈ ਹੈ।
ਇਹ ਵੀ ਪੜ੍ਹੋ : ਫਗਵਾੜੇ ਦੀ ਔਰਤ ਦੇ ਖਾਤੇ ਤੋਂ ਉੱਡੇ ਲੱਖਾਂ ਰੁਪਏ, 9 ਲੋਕਾਂ ਨੇ ਸਾਜ਼ਿਸ਼ ਦੇ ਤਹਿਤ ਦਿੱਤਾ ਘਟਨਾ ਨੂੰ ਅੰਜਾਮ
ਹਾਲਾਂਕਿ ਇਸ ਤੋਂ ਬਾਅਦ ਜਾਂਚ ਕਮੇਟੀ ਬਣਾਈ ਗਈ ਹੈ। ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਤੇ ਉਸ ਅਧਿਆਪਕ ਨੂੰ ਤਲਬ ਕੀਤਾ ਗਿਆ ਹੈ ਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੂਰਾ ਮਾਮਲਾ ਜ਼ਿਲ੍ਹਾ ਚੋਣ ਅਫਸਰ ਤੇ ਡੀਸੀ ਦੇ ਨਜ਼ਰ ਵਿਚ ਆਇਆ ਹੈ ਜਿਸ ਦੇ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਡੀਸੀ ਨੇ ਅਧਿਆਪਕ, ਪ੍ਰਿੰਸੀਪਲ ਤੇ ਕੰਪਿਊਟਰ ਆਪ੍ਰੇਟਰ ਨੂੰ ਬੁਲਾਇਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।