Mamata attacks over election commission : ਪੱਛਮੀ ਬੰਗਾਲ ਵਿੱਚ ਤਿੰਨ ਪੜਾਅ ਦੀਆਂ ਚੋਣਾਂ ਹੋ ਚੁੱਕੀਆਂ ਹਨ ਅਤੇ ਪੰਜ ਪੜਾਅ ਦੀਆਂ ਚੋਣਾਂ ਹੋਣੀਆਂ ਅਜੇ ਬਾਕੀ ਹਨ। ਹਰ ਪੜਾਅ ਤੋਂ ਬਾਅਦ, ਬੰਗਾਲ ਵਿੱਚ ਸਿਆਸੀ ਪਾਰਾ ਵੱਧਦਾ ਜਾ ਰਿਹਾ ਹੈ। ਇਸ ਵਿਚਕਾਰ ਮਮਤਾ ਬੈਨਰਜੀ ਨੂੰ ਮੁਸਲਿਮ ਵੋਟਰਾਂ ਨੂੰ ਇਕਜੁਟ ਹੋਣ ਦੀ ਅਪੀਲ ‘ਤੇ ਚੋਣ ਕਮਿਸ਼ਨ ਵੱਲੋਂ ਇੱਕ ਨੋਟਿਸ ਮਿਲਿਆ ਸੀ, ਇਸ ਤੋਂ ਬਾਅਦ ਦਾਮਜੂਰ ਵਿੱਚ ਇੱਕ ਚੋਣ ਰੈਲੀ ਦੇ ਸੰਬੋਧਨ ਦੌਰਾਨ ਉਨ੍ਹਾਂ ਨੇ ਚੋਣ ਕਮਿਸ਼ਨ ‘ਤੇ ਵਰ੍ਹਦਿਆਂ ਇਹ ਪ੍ਰਸ਼ਨ ਪੁੱਛਿਆ ਕਿ ਨਰਿੰਦਰ ਮੋਦੀ ਖਿਲਾਫ ਹੁਣ ਤੱਕ ਕਿੰਨੀਆਂ ਸ਼ਿਕਾਇਤਾਂ ਦਰਜ ਕੀਤੀਆਂ ? ਦਾਮਜੂਰ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਭਾਵੇਂ ਮੇਰੇ ਵਿਰੁੱਧ 10 ਕਾਰਨ ਦੱਸੋ ਨੋਟਿਸ ਜਾਰੀ ਹੋ ਜਾਣ, ਤਾਂ ਇਸਦਾ ਕੁੱਝ ਅਰਥ ਹੋ ਸਕਦਾ ਹੈ।
ਮੈਂ ਸਾਰਿਆਂ ਨੂੰ ਇਕਜੁੱਟ ਹੋ ਕੇ ਵੋਟ ਪਾਉਣ ਲਈ ਕਹਿ ਰਹੀ ਹਾਂ, ਕਿਸੇ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਨਰਿੰਦਰ ਮੋਦੀ ਖਿਲਾਫ ਹੁਣ ਤੱਕ ਕਿੰਨੀਆਂ ਸ਼ਿਕਾਇਤਾਂ ਦਰਜ ਹੋਈਆਂ ? ਉਹ ਤਾਂ ਰੋਜ਼ਾਨਾ ਹਿੰਦੂ-ਮੁਸਲਮਾਨ ਕਰਦੇ ਰਹਿੰਦੇ ਹਨ। ਮਮਤਾ ਬੈਨਰਜੀ ਨੇ ਆਪਣੇ ਭਾਸ਼ਣ ਦੌਰਾਨ ਚੋਣ ਕਮਿਸ਼ਨ ਦੇ ਨਾਲ-ਨਾਲ ਭਾਜਪਾ ਨੇਤਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਨੰਦੀਗਰਾਮ ਦੇ ਮੁਸਲਮਾਨਾਂ ਨੂੰ ਪਾਕਿਸਤਾਨੀ ਕਹਿਣ ਵਾਲੇ ਲੋਕਾਂ ਵਿਰੁੱਧ ਕਿੰਨੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ ? ਕੀ ਉਹ ਸ਼ਰਮਿੰਦਾ ਨਹੀਂ ਹਨ ? ਉਹ ਮੇਰੇ ਵਿਰੁੱਧ ਕੁੱਝ ਨਹੀਂ ਕਰ ਸਕਦੇ। ਹਿੰਦੂ, ਮੁਸਲਿਮ, ਸਿੱਖ, ਇਸਾਈ ਤੋਂ ਇਲਾਵਾ ਮੈਂ ਵੀ ਕਬੀਲਿਆਂ ਨਾਲ ਵੀ ਹਾਂ।
ਇਹ ਵੀ ਦੇਖੋ : ਲੋਕਾਂ ਨੇ ਲੰਮੇ ਪਾ-ਪਾ ਕੇ ਕੁੱਟੇ ਪੁਲਿਸ ਵਾਲੇ, ਮਾਸਕ ਦੇ ਕੱਟ ਰਹੇ ਸੀ ਚਲਾਨ, ਫਿਰ ਤਾਂ ਜੋ ਹੋਇਆ…