Mamata Banerjee attacks BJP: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਟੀਐਮਸੀ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ । ਟੀਐਮਸੀ ਦੀ ਮੁਖੀ ਅਤੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਚੰਬਲ ਦਾ ਡਾਕੂ ਕਿਹਾ ਹੈ । ਉਨ੍ਹਾਂ ਕਿਹਾ ਕਿ ਭਾਜਪਾ ਤੋਂ ਵੱਡਾ ਚੋਰ ਕੋਈ ਨਹੀਂ ਹੈ ।
ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਨੇ 2014, 2016, 2019 ਦੀਆਂ ਚੋਣਾਂ ਵਿੱਚ ਕਿਹਾ ਸੀ ਕਿ ਬੰਗਾਲ ਵਿੱਚ ਸੱਤ ਚਾਹ ਵਾਲੇ ਬਾਗ਼ ਖੋਲ੍ਹੇ ਜਾਣਗੇ ਅਤੇ ਕੇਂਦਰ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ, ਹੁਣ ਇਹ ਲੋਕ ਰੁਜ਼ਗਾਰ ਦਾ ਵਾਅਦਾ ਕਰ ਰਹੇ ਹਨ । ਭਾਜਪਾ ਸਿਰਫ ਧੋਖਾ ਕਰ ਰਹੀ ਹੈ । ਭਾਜਪਾ ਤੋਂ ਵੱਡਾ ਕੋਈ ਚੋਰ ਨਹੀਂ ਹੈ । ਇਹ ਲੋਕ ਚੰਬਲ ਦੇ ਡਾਕੂ ਹਨ । ਮਮਤਾ ਨੇ ਸਿਟੀਜ਼ਨਸ਼ਿਪ ਸੋਧ ਐਕਟ ਨੂੰ ਵੀ ਨਿਸ਼ਾਨਾ ਸਾਧਿਆ ਹੈ ।
ਉਨ੍ਹਾਂ ਕਿਹਾ ਕਿ ਭਾਜਪਾ ਕਹਿ ਰਹੀ ਹੈ ਕਿ ਬੰਗਾਲ ਵਿੱਚ CAA, NRC, NPR ਲਾਗੂ ਕੀਤੇ ਜਾਣਗੇ । NPR ਅਤੇ NRC ਵਿੱਚ ਕੀ ਅੰਤਰ ਹੈ? ਬੰਗਾਲ ਤੋਂ ਅਸਾਮ ਬਹੁਤ ਨੇੜੇ ਹੈ। ਇੱਥੇ 19 ਲੱਖ ਬੰਗਾਲੀਆਂ ਦੇ ਨਾਮ ਐਨਆਰਸੀ ਸੂਚੀ ਤੋਂ ਹਟਾ ਦਿੱਤੇ ਗਏ ਹਨ।
ਦੱਸ ਦੇਈਏ ਕਿ ਜਲਪਾਈਗੁੜੀ ਜ਼ਿਲ੍ਹੇ ਵਿੱਚ ਮਮਤਾ ਬੈਨਰਜੀ ਨੇ ਓਵੈਸੀ ਦੀ ਪਾਰਟੀ ਦਾ ਨਾਮ ਲਏ ਬਿਨ੍ਹਾਂ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਨੇ ਘੱਟ ਗਿਣਤੀਆਂ ਦੀਆਂ ਵੋਟਾਂ ਵੰਡਣ ਲਈ ਹੈਦਰਾਬਾਦ ਦੀ ਇੱਕ ਪਾਰਟੀ ਨੂੰ ਪੈਸੇ ਦਿੱਤੇ ਹਨ । ਭਾਜਪਾ ਇਸ ਪਾਰਟੀ ਨੂੰ ਪੈਸੇ ਦਿੰਦੀ ਹੈ ਅਤੇ ਇਹ ਪਾਰਟੀ ਵੋਟਾਂ ਕੱਟਦੀ ਹੈ । ਬਿਹਾਰ ਵਿਧਾਨ ਸਭਾ ਇਨ੍ਹਾਂ ਚੋਣਾਂ ਦੀ ਇੱਕ ਉਦਾਹਰਣ ਹੈ।