Mamata banerjee attacks bjp : ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸੇ ਦੇ ਚਲਦਿਆ ਹੁਣ ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਸਬਦੀ ਯੰਗ ਤੇਜ਼ ਹੋ ਗਈ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਭਾਰਤੀ ਜਨਤਾ ਪਾਰਟੀ ਨੂੰ ਵੀ ਜ਼ੋਰਦਾਰ ਢੰਗ ਨਾਲ ਨਿਸ਼ਾਨਾ ਬਣਾ ਰਹੀ ਹੈ। ਮਮਤਾ ਨੇ ਕਿਹਾ ਕਿ ਭਾਜਪਾ ਸਿਰਫ ਗੁੰਡਾਗਰਦੀ ਕਰਦੀ ਹੈ, ਲੋਕਾਂ ਨੂੰ ਵੰਡਦੀ ਹੈ ਅਤੇ ਫਿਰ ਸੀਬੀਆਈ-ਇਨਕਮ ਟੈਕਸ ਤੋਂ ਡਰਾਉਂਦੀ ਹੈ। ਮਮਤਾ ਬੈਨਰਜੀ ਨੇ ਅੱਗੇ ਕਿਹਾ ਕਿ ਬੀਜੇਪੀ ਲੋਕ ਕੋਈ ਕੰਮ ਨਹੀਂ ਕਰਦੇ, ਉਹ ਹਰ ਰੋਜ਼ ਗੁੰਡਾਗਰਦੀ ਕਰਦੇ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਵਿੱਚ ਜਾਤੀ ਰਾਜਨੀਤੀ ਕਦੇ ਨਹੀਂ ਹੋਈ, ਪਰ ਹੁਣ ਭਾਜਪਾ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਮਮਤਾ ਨੇ ਕਿਹਾ ਕਿ ਭਾਜਪਾ ਦੇ ਲੋਕ ਹਰ ਧਰਮ ਨੂੰ ਇਕੱਠੇ ਲੈ ਕੇ ਨਹੀਂ ਚੱਲਦੇ ਅਤੇ ਹਿੰਦੂਆਂ ਨੂੰ ਵੀ ਵੰਡਦੇ ਹਨ।
ਉਹ ਪੰਜਾਬ ਵਿੱਚ ਵੀ ਅਜਿਹਾ ਹੀ ਕਰਦੇ ਹਨ। ਇਸ ਤੋਂ ਇਲਾਵਾ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਵਾਲਿਆਂ ਨੇ ਬੰਗਾਲੀਆਂ ਨੂੰ ਵੀ ਵੰਡ ਦਿੱਤਾ ਹੈ। ਉਹ ਕਹਿੰਦੇ ਹਨ ਕਿ ਇਹ ਬੰਗਲਾਦੇਸ਼ ਦਾ ਬੰਗਾਲੀ ਹੈ ਅਤੇ ਇਹ ਭਾਰਤ ਦਾ ਬੰਗਾਲੀ ਹੈ। ਬੰਗਾਲੀ ਦੇ ਨਾਲ, ਬੰਗਾਲੀ ਨੂੰ ਵੀ ਲੜਾਉਂਦੇ ਹਨ। ਮਮਤਾ ਨੇ ਦੋ ਟੂਕ ਨਾਲ ਕਿਹਾ ਕਿ ਭਾਜਪਾ ਦਾ ਕੰਮ ਲੜਾਉਣਾ ਅਤੇ ਵੰਡਣਾ ਹੈ। BJP ਵਿਕਾਸ ਦੇ ਮੁੱਦੇ ‘ਤੇ ਚੋਣ ਨਹੀਂ ਲੜਦੀ।
ਇਹ ਵੀ ਦੇਖੋ : ਸਰਕਾਰ ਨਾਲ ਮੁੜ ਕਦੋਂ ਹੋਵੇਗੀ ਗੱਲ?ਸੁਣੋ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ!