Mamata banerjee attacks on bjp : ਪੱਛਮੀ ਬੰਗਾਲ ਵਿੱਚ ਰਾਜਨੀਤਿਕ ਪਾਰਾ ਨਿਰੰਤਰ ਚੜ੍ਹ ਰਿਹਾ ਹੈ। ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਇਸ ਵਾਰ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਹੁਣ ਸ਼ਬਦਾਂ ਦੀ ਯੰਗ ਵੀ ਤੇਜ਼ ਹੋ ਗਈ ਹੈ। ਰਾਜ ਦੀ ਮੁੱਖ ਮੰਤਰੀ ਅਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਪੱਛਮੀ ਮੇਦਨੀਪੁਰ ਦੇ ਦੇਬ੍ਰਾ ਵਿਖੇ ਇੱਕ ਰੈਲੀ ਦੌਰਾਨ ਭਾਰਤੀ ਜਨਤਾ ਪਾਰਟੀ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੰਗੇ ਕਰਵਾਉਂਦੀ ਹੈ, ਭਾਜਪਾ ਤੋਂ ਸਾਵਧਾਨ ਰਹੋ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ- “ਮੈਂ ਵੀ ਹਿੰਦੂ ਹਾਂ। ਪਰ ਮੇਰਾ ਵਿਸ਼ਵਾਸ ਮੈਨੂੰ ਸਹਿਣਸ਼ੀਲਤਾ ਅਤੇ ਪਿਆਰ ਸਿਖਾਉਂਦਾ ਹੈ, ਨਫ਼ਰਤ ਨਹੀਂ। ਉਨ੍ਹਾਂ ਕਿਹਾ ਕਿ ਕੀ ਇਹ ਲੋਕਤੰਤਰ ਹੈ ? ਕੀ ਉਹ ਜਾਣਦੇ ਵੀ ਹਨ ਕਿ ਲੋਕਤੰਤਰ ਕੀ ਹੈ ?” ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਮਮਤਾ ਨੇ ਕਿਹਾ- “ਉਨ੍ਹਾਂ ਨੇ ਬਹੁਤ ਬੁਰਾਈ ਕੀਤੀ ਹੈ ਕਿ ਇੱਕ ਦਿਨ ਉਹ ਇਸ ਦੀ ਜ਼ਰੂਰ ਭੁਗਤਾਨ ਕਰਨਗੇ। ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕਿੰਨੀ ਰਕਮ ਹੈ। ਇਹ ਉਨ੍ਹਾਂ ਦੀ ਨੀਅਤ ਸਪੱਸ਼ਟ ਕਰੇਗਾ। ਉਹ ਦਲਿਤਾਂ ‘ਤੇ ਹਮਲਾ ਕਰਦੇ ਹਨ ‘ਤੇ, ਔਰਤਾਂ ਦਾ ਅਪਮਾਨ ਕਰਦੇ ਨੇ। ਉਹ ਕਿਸਾਨਾਂ ਨੂੰ ਲੁੱਟਦੇ ਹਨ। ਉਹ ਦੇਸ਼ ਵੇਚ ਰਹੇ ਹਨ। ਉਨ੍ਹਾਂ ਦੀ ਪਾਰਟੀ ਨੂੰ ਦੇਖੋ। ਉਨ੍ਹਾਂ ਦੀ ਪਾਰਟੀ ਗੁੰਡਿਆਂ, ਚੋਰਾਂ ਅਤੇ ਝੂਠ ਨਾਲ ਭਰੀ ਹੋਈ ਹੈ।”