Mamata banerjee on pm modi : ਜਿਉਂ-ਜਿਉਂ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਨਜ਼ਦੀਕ ਆ ਰਹੀਆਂ ਹਨ, ਸਿਆਸਤਦਾਨਾਂ ਦੇ ਬਿਆਨ ਤਿੱਖੇ ਹੁੰਦੇ ਜਾ ਰਹੇ ਹਨ। ਮੁੱਖ ਮੰਤਰੀ ਅਤੇ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਕੋਵਿਡ -19 ਟੀਕਾਕਰਨ ਸਰਟੀਫਿਕੇਟ ‘ਤੇ ਪ੍ਰਧਾਨ ਮੰਤਰੀ ਦੀ ਤਸਵੀਰ ਨੂੰ ਲੈ ਕੇ ਵਿਅੰਗ ਕਰਦਿਆਂ ਕਿਹਾ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਦੇਸ਼ ਦਾ ਨਾਮ ਨਰਿੰਦਰ ਮੋਦੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਮਹਿਲਾ ਦਿਵਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਔਰਤਾਂ ਸੁਰੱਖਿਅਤ ਹਨ। ਪ੍ਰਧਾਨ ਮੰਤਰੀ ਮੋਦੀ ਦੇ ਪਿਆਰੇ ਰਾਜ ਯੂ.ਪੀ ਵਿੱਚ ਔਰਤਾਂ ਅਸੁਰੱਖਿਅਤ ਮਹਿਸੂਸ ਕਰਦਿਆਂ ਹਨ।
ਮਮਤਾ ਬੈਨਰਜੀ ਨੇ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਮੋਦੀ-ਸ਼ਾਹ ਦੇ ‘ਮਾਡਲ ਰਾਜ’ ਗੁਜਰਾਤ ਵਿੱਚ ਪਿੱਛਲੇ ਦੋ ਸਾਲਾਂ ਵਿੱਚ ਹਰ ਦਿਨ ਬਲਾਤਕਾਰ ਦੀਆਂ ਚਾਰ, ਹਰ ਦਿਨ ਕਤਲ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਇਸ ਸਮੇਂ ਦੌਰਾਨ ਸੀਐਮ ਮਮਤਾ ਨੇ ‘ਹਰੇ ਕ੍ਰਿਸ਼ਨ ਹਰੇ ਹਰੇ, ਤ੍ਰਿਣਮੂਲ ਘਰ ਘਰ’ ਦਾ ਨਾਅਰਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਖੇਡਾਂਗੇ, ਅਸੀਂ ਜਿੱਤਾਂਗੇ, ਅਸੀਂ ਲੜਾਂਗੇ, ਸਾਨੂੰ ਭਾਜਪਾ ਨਹੀਂ ਚਾਹੀਦੀ, ਅਸੀਂ ਦੰਗੇ ਨਹੀਂ ਚਾਹੁੰਦੇ, ਭ੍ਰਿਸ਼ਟਾਚਾਰ ਨਹੀਂ ਚਾਹੁੰਦੇ, ਅਸੀਂ ਨਰਿੰਦਰ ਮੋਦੀ ਨਹੀਂ ਚਾਹੁੰਦੇ ਅਤੇ ਅਸੀਂ ਅਮਿਤ ਸ਼ਾਹ ਨਹੀਂ ਚਾਹੁੰਦੇ। ਪੱਛਮੀ ਬੰਗਾਲ ਵਿੱਚ ਅੱਠ ਪੜਾਵਾਂ ਵਿੱਚ ਵੋਟਾਂ ਪਾਈਆਂ ਜਾਣਗੀਆਂ ਅਤੇ 2 ਮਈ ਨੂੰ ਚੋਣ ਨਤੀਜੇ ਆਉਣਗੇ।
ਇਹ ਵੀ ਦੇਖੋ : Manpreet Badal ਨੇ ਖੋਲ੍ਹਿਆ ਬਜਟ ਦਾ ਪਿਟਾਰਾ, ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ