ਕੋਲਕਾਤਾ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੀ ਸ਼ੁਰੂਆਤ ਸ਼ਾਹਰੁਖ ਖਾਨ, ਅਮਿਤਾਭ ਤੇ ਜਯਾ ਬੱਚਨ, ਸੌਰਵ ਗਾਂਗੁਲੀ, ਅਰਿਜੀਤ ਸਿੰਘ ਤੇ ਕਈ ਹੋਰ ਹਸਤੀਆਂ ਦੀ ਮੌਜੂਦਗੀ ਵਿੱਚ ਹੋਈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗ ਕੀਤੀ ਕਿ ਸਿਨੇਮਾ ਆਈਕਨ ਅਮਿਤਾਭ ਬੱਚਨ ਨੂੰ ਭਾਰਤੀ ਤੇ ਵਿਸ਼ਵ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ। ਈਵੈਂਟ ਵਿੱਚ ਬਿਗ ਬੀ ਨੇ ਵੀ ਸਟੇਜ ਸੰਭਾਲੀ ਤੇ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਈ ਵਿਸ਼ਿਆਂ ‘ਤੇ ਗੱਲ ਕੀਤੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਨੇ ਨੇਤਾਜੀ ਇੰਡੋਰ ਸਟੇਡੀਅਮ ਵਿੱਚ 28ਵੇਂ ਕੋਲਕਾਤਾ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ ਉਦਘਾਟਨ ਦੇ ਮੌਕੇ ਗੱਲਬਾਤ ਕੀਤੀ। ਆਪਣੇ ਭਾਸ਼ਣ ਦੇ ਦੌਰਾਨ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਅਮਿਤਾਭ ਬੱਚਨ ਨੂੰ ਭਾਰਤੀ ਤੇ ਵਿਸ਼ਵ ਸਿਨੇਮਾ ਵਿੱਚ ਉਨ੍ਹਾਂ ਦੇ ਇਸ ਯੋਗਦਾਨ ਦੇ ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ।
ਇਹ ਵੀ ਪੜ੍ਹੋ: ਛੱਤੀਸਗੜ੍ਹ ‘ਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ, ਚਾਰ ਦਿਨ ਪਹਿਲਾਂ PM ਮੋਦੀ ਨੇ ਦਿਖਾਈ ਸੀ ਹਰੀ ਝੰਡੀ
ਭਾਰਤੀ ਸਿਨੇਮਾ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਅਮਿਤਾਭ ਬਚਨ ਨੇ IFF ਦੇ 28ਵੇਂ ਸੰਸਕਰਣ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਇਤਿਹਾਸਿਕ ਫ਼ਿਲਮਾਂ ਦੇ ਮੌਜੂਦਾ ਬ੍ਰਾਂਡ ਨੂੰ ਕਾਲਪਨਿਕ ਰਾਸ਼ਟਰਵਾਦ ਵਿੱਚ ਡੁੱਬਿਆ ਹੋਇਆ ਦੱਸਿਆ। ਉਨ੍ਹਾਂ ਕਿਹਾ ਕਿ ਹਰ ਸ਼੍ਰੇਣੀ ਨੇ ਦਰਸ਼ਕਾਂ ਨੂੰ ਉਸ ਸਮੇਂ ਦੀ ਰਾਜਨੀਤੀ ਅਤੇ ਸਮਾਜਿਕ ਤੱਤਾਂ ‘ਤੇ ਦਰਸਾਇਆ ਹੈ। ਅਦਾਕਾਰ ਨੇ ਇਹ ਵੀ ਦੱਸਿਆ ਕਿ ਹੁਣ ਵੀ ਭਾਰਤੀ ਸਿਨੇਮਾ ਵੱਲੋਂ ਨਾਗਰਿਕ ਆਜ਼ਾਦੀ ਅਤੇ ਆਜ਼ਾਦੀ ਨਾਲ ਬੋਲਣ ‘ਤੇ ਸਵਾਲ ਚੁੱਕੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: