Mamata banerjee said even worse fate : ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਇਸ ਵਾਰ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਕਾਰ ਦੋਵਾਂ ਪਾਰਟੀਆਂ ਦੇ ਦਰਮਿਆਨ ਹੁਣ ਸਬਦੀ ਯੰਗ ਤੇਜ਼ ਹੋ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਹੁਗਲੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮਮਤਾ ਨੇ ਹੁੱਗਲੀ ਵਿਚ ਪੀਐਮ ਮੋਦੀ ਅਤੇ ਭਾਜਪਾ ‘ਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਮਮਤਾ ਨੇ ਭਾਜਪਾ ਨੂੰ ਦੰਗੇਬਾਜ਼ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਝੂਠਾ ਕਿਹਾ ਹੈ। ਮਮਤਾ ਨੇ ਕਿਹਾ, “ਬੰਗਾਲ ‘ਤੇ ਬੰਗਾਲ ਸ਼ਾਸਨ ਕਰੇਗਾ। ਬੰਗਾਲ ‘ਤੇ ਗੁਜਰਾਤ ਸ਼ਾਸਨ ਨਹੀਂ ਕਰੇਗਾ। ਮੋਦੀ ਬੰਗਾਲ ‘ਤੇ ਸ਼ਾਸਨ ਨਹੀਂ ਕਰਨਗੇ। ਗੁੰਡੇ ਅਤੇ ਬਦਮਾਸ਼ ਬੰਗਾਲ ‘ਤੇ ਰਾਜ ਨਹੀਂ ਕਰਨਗੇ।”
ਮਮਤਾ ਬੈਨਰਜੀ ਨੇ ਕਿਹਾ, “ਪ੍ਰਧਾਨ ਮੰਤਰੀ ਹੋ ਕੇ ਵੀ ਉਹ ਝੂਠ ਬੋਲ ਰਹੇ ਹਨ। ਉਹ ਅੱਜ ਨੇ ਕੱਲ ਨਹੀਂ ਰਹਿਣਗੇ। ਘਰ ਦੀਆਂ ਮਾਵਾਂ ਅਤੇ ਭੈਣਾਂ ਨੂੰ ਕੋਲਾ ਚੋਰ ਕਹਿ ਰਹੇ ਹਨ। ਦੋ ਤਰ੍ਹਾਂ ਦੇ ਆਗੂ ਹਨ। ਇੱਕ ਰਾਖਸ਼ਸ, ਦੂਜੇ ਦਾਨਵ। ਜੇਕਰ ਟੀਐਮਸੀ ਇੱਕ ਤੋਲਾਬਾਜ ਹੈ ਫਿਰ ਭਾਜਪਾ ਦੇ ਲੋਕ ਦੰਗੇ ਬਾਜ ਅਤੇ ਧੰਦਾ ਬਾਜ਼ ਹਨ।” ਮਮਤਾ ਨੇ ਇਹ ਵੀ ਐਲਾਨ ਕੀਤਾ ਕਿ ਇੱਕ “ਮਾੜਾ ਸਮਾਂ” ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਵੀ ਵੱਧ ਪ੍ਰਧਾਨ ਮੰਤਰੀ ਮੋਦੀ ਦੀ ਉਡੀਕ ਕਰ ਰਿਹਾ ਹੈ। ਟਰੰਪ ਨਵੰਬਰ ਵਿੱਚ ਰਾਸ਼ਟਰਪਤੀ ਦੀ ਚੋਣ ਹਾਰ ਗਏ ਸਨ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਗੋਲਕੀਪਰ ਦੀ ਮੁੱਖ ਭੂਮਿਕਾ ਵਿੱਚ ਹਨ ਅਤੇ ਭਾਜਪਾ ਇੱਕ ਵੀ ਗੋਲ ਨਹੀਂ ਕਰ ਸਕੇਗੀ। ਮਮਤਾ ਦਾ ਇਹ ਤਿੱਖਾ ਹਮਲਾ ਸੀਬੀਆਈ ਵੱਲੋਂ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜੀਰਾ ਤੋਂ ਪੁੱਛਗਿੱਛ ਤੋਂ ਇੱਕ ਦਿਨ ਬਾਅਦ ਆਇਆ ਹੈ।
ਇਹ ਵੀ ਦੇਖੋ : ‘ਪਗੜੀ ਸੰਭਾਲ ਜੱਟਾ’ ਲਹਿਰ ਨੂੰ ਯਾਦ ਕਰਦਿਆਂ ਲੋਕਾਂ ਨੇ ਸਿਰਾਂ ‘ਤੇ ਸਜਾਈਆਂ ਪੀਲੀਆਂ ਪੱਗਾਂ