Mamatas question is : ਪੱਛਮੀ ਬੰਗਾਲ ਅਤੇ ਅਸਾਮ ਵਿੱਚ ਅੱਜ ਦੂਜੇ ਪੜਾਅ ਲਈ ਵੋਟਿੰਗ ਚੱਲ ਰਹੀ ਹੈ। ਬੰਗਾਲ ਦੀਆਂ 30 ਸੀਟਾਂ, ਅਤੇ ਅਸਾਮ ਦੀਆਂ 39 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਪਰ ਵੀਰਵਾਰ ਸਵੇਰ ਤੋਂ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਨੰਦੀਗਰਾਮ ਵਿੱਚ ਸੁਵੇਂਦੂ ਅਧਿਕਾਰੀ ਦੇ ਕਾਫਲੇ ‘ਤੇ ਹਮਲਾ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ। ਜਦਕਿ ਮਮਤਾ ਬੈਨਰਜੀ ਵੀ ਵੀਲ੍ਹ ਚੇਅਰ ‘ਤੇ ਪੋਲਿੰਗ ਬੂਥ ਦਾ ਜਾਇਜ਼ਾ ਲੈਣ ਪਹੁੰਚੀ ਸੀ।
ਨੰਦੀਗਰਾਮ ਵਿੱਚ ਮਮਤਾ ਬੈਨਰਜੀ ਨੇ ਕਿਹਾ ਕਿ ਲੋਕਤੰਤਰ ਲੋਕਾਂ ਦਾ ਤਿਉਹਾਰ ਹੈ। ਨੰਦੀਗ੍ਰਾਮ ਵਿੱਚ ਭਾਜਪਾ ਨਹੀਂ ਜਿੱਤੇਗੀ। ਨੰਦੀਗਰਾਮ ਵਿੱਚ ਸਾਨੂੰ 90 ਫੀਸਦੀ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਪਰ ਪ੍ਰਧਾਨ ਮੰਤਰੀ ਪੋਲਿੰਗ ਵਾਲੇ ਦਿਨ ਰੈਲੀ ਕਿਉਂ ਕਰ ਰਹੇ ਹਨ। ਕੀ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ ? ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਪਿੰਡ ਵਿੱਚ ਆਉਣ ਨਹੀਂ ਦਿੱਤਾ ਜਾ ਰਿਹਾ। ਅਸੀਂ ਅਜਿਹੀਆਂ ਖਰਾਬ ਚੋਣਾਂ ਕਦੇ ਨਹੀਂ ਵੇਖੀਆਂ। ਚੋਣ ਕਮਿਸ਼ਨ ਕੀ ਕਰ ਰਿਹਾ ਹੈ ?