Mamta banerjees big announcement : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਅੱਜ ਝਾੜਗ੍ਰਾਮ ਰੈਲੀ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਾਲ ਵਿੱਚ ਕੋਰੋਨਾ ਟੀਕਾ ਮੁਫਤ ਵਿੱਚ ਲਗਾਉਣ ਦਾ ਐਲਾਨ ਵੀ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਝਾੜਗ੍ਰਾਮ ਵਿੱਚ ਇੱਕ ਰੈਲੀ ਵਿੱਚ ਮਮਤਾ ਬੈਨਰਜੀ ਨੇ ਘੋਸ਼ਣਾ ਕੀਤੀ ਕਿ ਬੰਗਾਲ ਵਿੱਚ ਲੋਕਾਂ ਨੂੰ ਕੋਰੋਨਾ ਵੈਕਸੀਨ ਮੁਫਤ ਲਗਾਈ ਜਾਵੇਗੀ। ਟੀਐਮਸੀ ਦੀ ਮੁਖੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ,”ਨਰਿੰਦਰ ਮੋਦੀ ਨੇ ਚੋਣਾਂ ਦੌਰਾਨ ਸੱਤਾ ‘ਚ ਆਉਣ ‘ਤੇ ਬਿਹਾਰ ਦੇ ਲੋਕਾਂ ਨੂੰ ਮੁਫਤ ਕੋਰੋਨ ਟੀਕਾ ਦੇਣ ਦਾ ਵਾਅਦਾ ਕੀਤਾ ਸੀ। ਪਰ ਕੀ ਉਨ੍ਹਾਂ ਨੇ ਟੀਕੇ ਉਪਲੱਬਧ ਕਰਵਾਏ ਹਨ ? ਨਹੀਂ, ਉਨ੍ਹਾਂ ਇਹ ਨਹੀਂ ਕੀਤਾ, ਉਨ੍ਹਾਂ ਨੇ ਲੋਕਾਂ ਨਾਲ ਝੂਠ ਬੋਲਿਆ ਹੈ।”
ਬੀਤੇ ਦਿਨ ਮਮਤਾ ਬੈਨਰਜੀ ਨੇ ਦੋਸ਼ ਲਾਇਆ ਸੀ ਕਿ ਲੋਕ ਭਾਜਪਾ ਦੀ ਰੈਲੀ ਵਿੱਚ ਨਹੀਂ ਜਾ ਰਹੇ, ਇਸ ਲਈ ਲੋਕਾਂ ਨੂੰ ਪੈਸੇ ਦੇ ਕੇ ਰੈਲੀ ਵਿੱਚ ਬੁਲਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਬੰਗਾਲ ਦੀ ਬਜਾਏ ਸਾਰੇ ਦੇਸ਼ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਜੇ ਭਾਜਪਾ ਦੇ ਲੋਕ ਤੁਹਾਨੂੰ ਪੈਸਾ ਦਿੰਦੇ ਹਨ ਅਤੇ ਰੈਲੀ ਵਿੱਚ ਆਉਣ ਲਈ ਕਹਿੰਦੇ ਹਨ, ਤਾਂ ਪੈਸੇ ਲੈ ਲਓ ਪਰ ਵੋਟ ਸਿਰਫ ਟੀ.ਐਮ.ਸੀ ਨੂੰ ਪਾਇਓ।