Mamta blamed PM Modi : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਛੇਵੇਂ ਪੜਾਅ ਦੀਆਂ 43 ਸੀਟਾਂ ‘ਤੇ ਵੋਟਿੰਗ ਕੀਤੀ ਜਾ ਰਹੀ ਹੈ, ਜਦਕਿ ਟੀਐਮਸੀ ਮੁਖੀ ਅਤੇ ਮਮਤਾ ਬੈਨਰਜੀ ਸੱਤਵੇਂ ਗੇੜ ਦੀਆਂ ਸੀਟਾਂ ਲਈ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਅਜਿਹੀ ਸਥਿਤੀ ਵਿੱਚ, ਦੱਖਣ ਦਿਨਾਜਪੁਰ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕੋਵਿਡ ਟੀਕੇ ਦੇ ਮੁੱਦੇ ‘ਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਅਤੇ ਕੋਰੋਨਾ ਸੰਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ। ਇੰਨਾ ਹੀ ਨਹੀਂ, ਮਮਤਾ ਨੇ ਟੀਕੇ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਘਿਰਾਓ ਵੀ ਕੀਤਾ। ਮਮਤਾ ਬੈਨਰਜੀ ਨੇ ਕਿਹਾ ਕਿ ਕੋਰੋਨਾ ਸੰਕਰਮਣ ਦੇ ਮਾਮਲੇ ਜੋ ਬੰਗਾਲ ਸਣੇ ਪੂਰੇ ਦੇਸ਼ ਵਿੱਚ ਵਧੇ ਹਨ, ਉਹ ਨਰਿੰਦਰ ਮੋਦੀ ਕਾਰਨ ਵਧੇ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਹੋਈਆਂ ਮੌਤਾਂ ਲਈ ਵੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ।
ਮਮਤਾ ਬੈਨਰਜੀ ਨੇ ਕਿਹਾ ਕਿ 6 ਮਹੀਨੇ ਪਹਿਲਾਂ ਇਹ ਟੀਕਾ ਸਾਰਿਆਂ ਨੂੰ ਕਿਉਂ ਦਿੱਤਾ ਗਿਆ ਸੀ। ਕੇਂਦਰ ਸਰਕਾਰ ਹੁਣ ਤੱਕ ਟੀਕੇ ਨੂੰ ਕਿਉਂ ਲੁਕਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕੇਂਦਰ ਤੋਂ ਟੀਕਾ ਮੰਗਿਆ ਤਾਂ ਇਸ ਤੋਂ ਇਨਕਾਰ ਕਰ ਦਿੱਤਾ ਗਿਆ, ਜਦਕਿ ਟੀਕੇ ਲਈ ਪੈਸੇ ਦੇਣ ਲਈ ਵੀ ਤਿਆਰ ਹਾਂ। ਇਸ ਤੋਂ ਬਾਅਦ ਵੀ ਕਿਉਂ ਬੰਗਾਲ ਨੂੰ ਟੀਕਾ ਨਹੀਂ ਮਿਲ ਰਿਹਾ। ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਰਾਜਨੀਤਿਕ ਤੌਰ ਤੇ ਇੱਕ ਦੇਸ਼ ਇੱਕ ਚੋਣ, ਇੱਕ ਪਾਰਟੀ, ਇੱਕ ਰਾਜਨੇਤਾ ਦੀ ਗੱਲ ਕਰਦੀ ਹੈ, ਪਰ ਟੀਕੇ ਦੇ ਸਮੇਂ, 1 ਟੀਕਾ ਵੱਖ-ਵੱਖ ਮੁੱਲ ਤੇ ਵਿਕ ਰਿਹਾ ਹੈ। ਦੇਸ਼ ਵਿੱਚ ਇੱਕ ਵੈਕਸੀਨ ਇੱਕ ਕੀਮਤ ਕਿਉਂ ਨਹੀਂ ਹੋਣੀ ਚਾਹੀਦੀ। ਕਿਉਂ ਜੇ ਕੇਂਦਰ ਖ੍ਰੀਦੇ ਤਾ ਸੌ ਰੁਪਏ ਅਤੇ ਰਾਜ ਖਰੀਦਣ ਤਾ 400 ਰੁਪਏ। ਜੇ ਇਹ ਰਾਜਾਂ ਨਾਲ ਵਿਤਕਰਾ ਨਹੀਂ ਤਾ ਹੋਰ ਕੀ ਹੈ ? ਮਮਤਾ ਨੇ ਮੰਗ ਉਠਾਈ ਕਿ ਇਹ ਟੀਕਾ ਐਮਰਜੈਂਸੀ ਅਤੇ ਸਾਰਿਆਂ ਨੂੰ ਇੱਕੋ ਕੀਮਤ ‘ਤੇ ਮਿਲਣੀ ਚਾਹੀਦੀ ਹੈ ਵੈਸੇ ਤਾਂ ਇਸ ਨੂੰ ਮੁਫਤ ਵਿੱਚ ਦਿੱਤਾ ਜਾਣਾ ਚਾਹੀਦਾ ਹੈ।
ਅਜਿਹੀ ਸਥਿਤੀ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ ਕਿ ਕੇਂਦਰ ਦੀ ਟੀਕਾਕਰਨ ਨੀਤੀ ਖੋਖਲੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਵਿਡ -19 ਮਹਾਂਮਾਰੀ ਦੇ ਮਾਮਲੇ ਵੱਧ ਰਹੇ ਹਨ ਤਾਂ ਕੇਂਦਰ ਨੇ ਖਾਲੀ ਹੋ-ਹੱਲੇ ਦੀ ਨੀਤੀ ਨੂੰ ਅਪਣਾ ਲਿਆ। ਮਮਤਾ ਨੇ ਪੱਤਰ ਵਿੱਚ ਕਿਹਾ ਕਿ ਟੀਕਾਕਰਣ ਦੀ ਨੀਤੀ ਗੁਣਵੱਤਾ, ਕੁਸ਼ਲਤਾ, ਸਪਲਾਈ, ਕੀਮਤ ਵਰਗੇ ਮੁੱਦਿਆਂ ਨੂੰ ਹੱਲ ਨਹੀਂ ਕਰਦੀ, ਇਹ ਬਾਜ਼ਾਰ ਵਿੱਚ ਅਰਾਜਕਤਾ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਜਰੂਰੀ ਟੀਕੇ ਬਾਜ਼ਾਰ ਵਿੱਚ ਉਪਲਬਧ ਨਹੀਂ ਹਨ, ਉਨ੍ਹਾਂ ਦੀ ਉਪਲੱਬਧਤਾ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਲਈ ਕਦਮ ਚੁੱਕੋ।