Mamta spoke in Bankura : ਪੱਛਮੀ ਬੰਗਾਲ ਦੀ ਚੋਣ ਲੜਾਈ ਵਿੱਚ ਭਾਰਤੀ ਜਨਤਾ ਪਾਰਟੀ ਨੇ ਹੁਣ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਇਸ ਕੜੀ ਵਿੱਚ ਅੱਜ ਭਾਜਪਾ ਦੇ ਬਹੁਤ ਸਾਰੇ ਵੱਡੇ ਆਗੂ ਰਾਜ ‘ਚ ਚੋਣ ਪ੍ਰਚਾਰ ਕਰ ਰਹੇ ਹਨ। ਭਾਜਪਾ ਪ੍ਰਧਾਨ ਜੇਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਅੱਜ ਬੰਗਾਲ ਵਿੱਚ ਹਨ। ਇਸ ਦੇ ਨਾਲ ਹੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਅੱਜ ਬਕਨੂਰਾ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕੀਤਾ ਹੈ। ਇੱਥੇ ਜਨਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਰੋਜ਼ਾਨਾ 25-30 ਕਿਲੋਮੀਟਰ ਚੱਲਦੀ ਹਾਂ, ਪਰ ਅਜੇ ਖੜ੍ਹੀ ਹੋ ਕੇ ਵੀ ਮੈਂ ਬੋਲਣ ਵਿੱਚ ਅਸਮਰੱਥ ਹਾਂ। ਜਿਸ ਦੇ ਪੈਰ ਵਿੱਚ ਸੱਟ ਲੱਗੀ ਹੈ, ਕੇਵਲ ਉਹ ਹੀ ਸਮਝਦਾ ਹੈ। ਮਮਤਾ ਨੇ ਕਿਹਾ ਕਿ ਡਾਕਟਰਾਂ ਨੇ ਆਰਾਮ ਕਰਨ ਲਈ ਕਿਹਾ, ਪਰ ਮੈਂ ਨਹੀਂ ਰੁਕੀ। ਜੇ ਮੈਂ ਸੁੱਤੀ ਰਹੀ ਤਾਂ ਭਾਜਪਾ ਜੋ ਜਨਤਾ ਨੂੰ ਦੁੱਖ ਦੇਵੇਗੀ ਉਹ ਅਸਹਿ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਜਾਣਦੀ ਹੈ, ਮਮਤਾ ਨੂੰ ਨਹੀਂ ਰੋਕਿਆ ਜਾ ਸਕਦਾ।
ਗ੍ਰਹਿ ਮੰਤਰੀ ਕੋਲਕਾਤਾ ਵਿੱਚ ਬੈਠ ਕੇ ਸਾਜਿਸ਼ ਰਚ ਰਹੇ ਹਨ, ਗ੍ਰਹਿ ਸਕੱਤਰ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਮਮਤਾ ਨੇ ਦੋਸ਼ ਲਗਾਇਆ ਕਿ ਅਮਿਤ ਸ਼ਾਹ ਚੋਣ ਕਮਿਸ਼ਨ ਚਲਾ ਰਹੇ ਹਨ, ਕੋਰੋਨਾ, ਅਮਫਾਨ ਦੌਰਾਨ ਕੇਂਦਰ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ। ਅਸੀਂ ਬਾਹਰਲੇ ਗੁੰਡਿਆਂ ਨੂੰ ਬੰਗਾਲ ਵਿੱਚ ਚੋਣ ਲੜਨ ਨਹੀਂ ਦੇਵਾਂਗੇ। ਭਾਜਪਾ ਤਾਕਤ ਦੇ ਜ਼ੋਰ ‘ਤੇ ਬੰਗਾਲ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਲੋਕ ਭਾਜਪਾ ਦੀ ਰੈਲੀ ਵਿੱਚ ਨਹੀਂ ਜਾ ਰਹੇ, ਇਸ ਲਈ ਲੋਕਾਂ ਨੂੰ ਪੈਸੇ ਦੇ ਕੇ ਰੈਲੀ ਵਿੱਚ ਬੁਲਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਬੰਗਾਲ ਦੀ ਬਜਾਏ ਸਾਰੇ ਦੇਸ਼ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਜੇ ਭਾਜਪਾ ਦੇ ਲੋਕ ਤੁਹਾਨੂੰ ਪੈਸਾ ਦਿੰਦੇ ਹਨ ਅਤੇ ਰੈਲੀ ਵਿੱਚ ਆਉਣ ਲਈ ਕਹਿੰਦੇ ਹਨ, ਤਾਂ ਪੈਸੇ ਲੈ ਲਓ ਪਰ ਵੋਟ ਸਿਰਫ ਟੀ.ਐਮ.ਸੀ ਨੂੰ ਪਾਇਓ।