Mamta target on ec and Amit Shah : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਅੱਜ ਚੋਣ ਕਮਿਸ਼ਨ ਅਤੇ ਬੀਜੇਪੀ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਬਨਕੁਰਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਮਮਤਾ ਨੇ ਪੁੱਛਿਆ ਕਿ ਕੀ ਚੋਣ ਕਮਿਸ਼ਨ ਨੂੰ ਅਮਿਤ ਸ਼ਾਹ ਚਲਾ ਰਹੇ ਹਨ ? ਉਹ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੀ ਭਾਜਪਾ ਮੈਨੂੰ ਮਾਰਨ ਦੀ ਸਾਜਿਸ਼ ਰਚ ਰਹੀ ਹੈ ? ਚੋਣ ਕਮਿਸ਼ਨ ਨੇ ਮੇਰੇ ਡਾਇਰੈਕਟਰ, ਸੁਰੱਖਿਆ ਨੂੰ ਵੀ ਹਟਾ ਦਿੱਤਾ ਹੈ। ਮਮਤਾ ਨੇ ਅੱਗੇ ਕਿਹਾ ਕਿ ਕੀ ਕੇਂਦਰੀ ਗ੍ਰਹਿ ਮੰਤਰੀ ਦੇਸ਼ ਚਲਾਉਣਗੇ ਜਾਂ ਬੰਗਾਲ ਵਿੱਚ ਸਾਨੂੰ ਪ੍ਰੇਸ਼ਾਨ ਕਰਨ ਦੀ ਸਾਜਿਸ਼ ਰਚਣਗੇ। ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਲੋਕ ਭਾਜਪਾ ਦੀ ਰੈਲੀ ਵਿੱਚ ਨਹੀਂ ਜਾ ਰਹੇ, ਇਸ ਲਈ ਲੋਕਾਂ ਨੂੰ ਪੈਸੇ ਦੇ ਕੇ ਰੈਲੀ ਵਿੱਚ ਬੁਲਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਬੰਗਾਲ ਦੀ ਬਜਾਏ ਸਾਰੇ ਦੇਸ਼ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਜੇ ਭਾਜਪਾ ਦੇ ਲੋਕ ਤੁਹਾਨੂੰ ਪੈਸਾ ਦਿੰਦੇ ਹਨ ਅਤੇ ਰੈਲੀ ਵਿੱਚ ਆਉਣ ਲਈ ਕਹਿੰਦੇ ਹਨ, ਤਾਂ ਪੈਸੇ ਲੈ ਲਓ ਪਰ ਵੋਟ ਸਿਰਫ ਟੀ.ਐਮ.ਸੀ ਨੂੰ ਪਾਇਓ।
ਦੱਸ ਦੇਈਏ ਕਿ ਨੰਦੀਗ੍ਰਾਮ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇੱਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਸੁਰੱਖਿਆ ਨਿਰਦੇਸ਼ਕ ਵਿਵੇਕ ਸਹਾਏ ਅਤੇ ਮਦੀਨੀਪੁਰ ਦੇ ਸਾਬਕਾ ਪੁਲਿਸ ਸੁਪਰਡੈਂਟ ਪ੍ਰਵੀਨ ਪ੍ਰਕਾਸ਼ ਨੂੰ 14 ਮਾਰਚ ਨੂੰ ਮੁਅੱਤਲ ਕਰ ਦਿੱਤਾ ਸੀ। ਮਮਤਾ ਬੈਨਰਜੀ ‘ਤੇ ਕਥਿਤ ਹਮਲਾ 10 ਮਾਰਚ ਨੂੰ ਹੋਇਆ ਸੀ। ਚੋਣ ਕਮਿਸ਼ਨ ਨੇ ਹਮਲੇ ਦੀ ਗੱਲ ਤੋਂ ਇਨਕਾਰ ਕੀਤਾ ਸੀ। ਕਮਿਸ਼ਨ ਨੇ ਕਿਹਾ ਸੀ ਕਿ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਮਮਤਾ ਬੈਨਰਜੀ ਬੁਲੇਟ-ਪਰੂਫ ਜਾਂ ਬਖਤਰਬੰਦ ਵਾਹਨਾਂ ਦੀ ਵਰਤੋਂ ਨਹੀਂ ਕਰ ਰਹੀ ਸੀ ਅਤੇ ਇਹ ਉਨ੍ਹਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਲੋਕਾਂ ਦੀ ਗਲਤੀ ਹੈ।
ਇਹ ਵੀ ਦੇਖੋ : ਧਰਨੇ ਚ ਬੈਠਾ ਬਾਪੂ , ਬਾਪ ਨੂੰ ਮਿਲਣ ਪਹੁੰਚ ਗਈਆਂ ਬਹਾਦਰ ਧੀਆਂ, ਗੱਲਾਂ ਸੁਣ ਖੜੇ ਹੁੰਦੇ ਰੋਂਗਟੇ