ਦਿੱਲੀ ਸਰਕਾਰ ਵਿੱਚ ਡਿਪਟੀ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਆਫ਼ਰ ਮਿਲਿਆ ਹੈ। ਉਨ੍ਹਾਂ ਨੇ ਇੱਕ ਕਰਦਿਆਂ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ‘ਆਪ’ ਤੋੜ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਬੀਜੇਪੀ ਨੇ ਉਨ੍ਹਾਂ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਹੈ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ CBI-ED ਦੇ ਕੇਸ ਬੰਦ ਕਰਵਾ ਦੇਣਗੇ।
ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆਂ ਲਿਖਿਆ,”ਮੇਰੇ ਕੋਲ ਭਾਜਪਾ ਦਾ ਸੰਦੇਸ਼ ਆਇਆ ਹੈ- “ਆਪ” ਤੋੜ ਕੇ ਭਾਜਪਾ ਵਿੱਚ ਆ ਜਾਓ, ਸਾਰੇ CBI-ED ਦੇ ਕੇਸ ਬੰਦ ਕਰਵਾ ਦੇਣਗੇ । ਮੇਰਾ ਭਾਜਪਾ ਨੂੰ ਜਵਾਬ – ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਹਾਂ, ਰਾਜਪੂਤ ਹਾਂ। ਸਿਰ ਕਟਵਾ ਲਵਾਂਗਾ ਪਰ ਭ੍ਰਿਸ਼ਟਾਚਾਰੀਆਂ- ਸਾਜਿਸ਼ਕਰਤਾਵਾਂ ਦੇ ਸਾਹਮਣੇ ਨਹੀਂ ਝੁਕਾਂਗਾ । ਮੇਰੇ ਖਿਲਾਫ਼ ਸਾਰੇ ਕੇਸ ਝੂਠੇ ਹਨ ਜੋ ਕਰਨਾ ਹੈ ਕਰ ਲਵੋ।
ਇਹ ਵੀ ਪੜ੍ਹੋ: PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ, ਵਧਾਈ ਗਈ ਸੁਰੱਖਿਆ
ਦੱਸ ਦੇਈਏ ਕਿ ਸ਼ਰਾਬ ਘੁਟਾਲੇ ਮਾਮਲੇ ਵਿੱਚ ਡਿਪਟੀ CM ਮਨੀਸ਼ ਸਿਸੋਦੀਆ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਿਸੋਦੀਆ ਸਣੇ 14 ਲੋਕਾਂ ਖਿਲਾਫ਼ CBI ਨੇ ਲੁਕਆਊਟ ਸਰਕੁਲਰ ਜਾਰੀ ਕੀਤਾ ਸੀ । ਉਥੇ ਹੀ ਸਿਸੋਦੀਆ ਨੇ ਲੁਕਆਊਟ ਨੋਟਿਸ ਜਾਰੀ ਹੁੰਦਿਆਂ ਕਿਹਾ ਸੀ ਕਿ ਇਹ ਕੀ ਨੌਟੰਕੀ ਹੈ? ਮੈਂ ਦਿੱਲੀ ਵਿੱਚ ਸ਼ਰੇਆਮ ਘੁੰਮ ਰਿਹਾ ਹਾਂ, ਦੱਸੋ ਕਿੱਥੇ ਆਉਣਾ ਹੈ ?
ਵੀਡੀਓ ਲਈ ਕਲਿੱਕ ਕਰੋ -: