ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਕਾਸ਼ਵਾਣੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਪ੍ਰਸਾਰਣ 30 ਜੂਨ ਨੂੰ ਫਿਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਨੇ ਲੋਕਾਂ ਤੋਂ ਇਸ ਲਈ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਚੋਣਾਂ ਕਾਰਨ ਕੁਝ ਮਹੀਨਿਆਂ ਦੇ ਵਕਫੇ ਦੇ ਬਾਅਦ ‘ਮਨ ਕੀ ਬਾਤ’ ਵਾਪਸ ਆ ਗਿਆ ਹੈ। ਇਸ ਮਹੀਨੇ ਦਾ ਪ੍ਰੋਗਰਾਮ ਐਤਵਾਰ 30 ਜੂਨ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਲਈ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦੀ ਅਪੀਲ ਕਰਦਾ ਹਾਂ।
ਪ੍ਰਧਾਨ ਮੰਤਰੀ ਮੋਦੀ ਦਾ ਇਹ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਆਖਰੀ ਵਾਰ 25 ਫਰਵਰੀ ਨੂੰ ਪ੍ਰਸਾਰਿਤ ਕੀਤਾ ਗਿਆ ਸੀ ਤੇ ਫਿਰ ਲੋਕ ਸਭਾ ਚੋਣਾਂ ਸੰਪੰਨ ਹੋਣ ਤੱਕ ਇਸ ਦੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਸੀ। ਪ੍ਰੋਗਰਾਮ ਦੇ 110ਵੇਂ ਐਡੀਸ਼ਨ ਵਿਚ ਮੋਦੀ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਤੋਂ ਚੋਣ ਵਿਚ ਰਿਕਾਰਡ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਸੀ ਤੇ ਕਿਹਾ ਸੀ ਕਿ ਉਨ੍ਹਾਂ ਦਾ ਪਹਿਲਾ ਵੋਟ ਦੇਸ਼ ਦੇ ਨਾਂ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪਟਨਾ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮ/ਕੀ, ਸੁਰੱਖਿਆ ਮੁਲਾਜ਼ਮ ਚਲਾ ਰਹੇ ਸਰਚ ਆਪ੍ਰੇਸ਼ਨ
ਚੋਣ ਕਮਿਸ਼ਨ ਦੀ ਆਦਰਸ਼ ਚੋਣ ਜ਼ਾਬਤਾ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਸਰਕਾਰ ਵੱਲੋਂ ਅਧਿਕਾਰਕ ਪ੍ਰੋਗਰਾਮਾਂ ਜਾਂ ਜਨਤਕ ਮੰਚਾਂ ਦਾ ਇਸਤੇਮਾਲ ਕਿਸੇ ਅਜਿਹੇ ਚੀਜ਼ ਲਈ ਨਹੀਂ ਹੋ ਸਕਦਾ ਹੈ, ਜਿਸ ਨਾਲ ਸੱਤਾਧਾਰੀ ਪਾਰਟੀ ਦਾ ਪ੍ਰਚਾਰ ਹੋਵੇ ਜਾਂ ਉਸ ਨੂੰ ਸਿਆਸੀ ਫਾਇਦਾ ਮਿਲਦਾ ਦਿਖਾਈ ਦੇਵੇ।
ਵੀਡੀਓ ਲਈ ਕਲਿੱਕ ਕਰੋ -: