ਸੁਲਤਾਨਪੁਰੀ ਏ ਤੋਂ ਆਮ ਆਦਮੀ ਪਾਰਟੀ ਦੇ ਟਰਾਂਸਜੈਂਡਰ ਉਮੀਦਵਾਰ ਬੌਬੀ ਨੇ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ । ਬੌਬੀ ਇਨ੍ਹਾਂ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੀ ਇਕਲੌਤੀ ਟਰਾਂਸਜੈਂਡਰ ਉਮੀਦਵਾਰ ਸੀ। ਬੌਬੀ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਉਮੀਦਵਾਰ ਵਰੁਣ ਢਾਕਾ ਨੂੰ 6,714 ਵੋਟਾਂ ਨਾਲ ਹਰਾਇਆ। ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿੱਚ ਕੁੱਲ 14,831 ਵੋਟਾਂ ਮਿਲੀਆਂ, ਜਦਕਿ ਵਰੁਣ ਦੇ ਖਾਤੇ ਵਿੱਚ 8,107 ਵੋਟਾਂ ਪਈਆਂ।
ਪਾਰਟੀ ਦੀ ਨੁਮਾਇੰਦਗੀ ਲਈ ਚੁਣੇ ਜਾਣ ਤੋਂ ਬਾਅਦ ਬੌਬੀ ਨੇ ਕਿਹਾ ਕਿ ਉਹ ਆਪਣੇ ਹਲਕੇ ਨੂੰ ਸੁੰਦਰ ਬਣਾਉਣਾ ਅਤੇ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ। ਬੌਬੀ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ MCD ਨਾਲ ਮਿਲ ਕੇ ਕੰਮ ਕਰੇਗੀ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਵਿਆਹ ‘ਚ ਪੈੱਗ ਲਾਉਣ ਤੋਂ ਬਾਅਦ ਗੱਡੀ ਚਲਾਉਣ ‘ਤੇ ਹੋਵੇਗਾ ਚਲਾਨ
ਦੱਸ ਦੇਈਏ ਕਿ 38 ਸਾਲਾ ਬੌਬੀ ਨੇ 9ਵੀਂ ਤੱਕ ਪੜ੍ਹਾਈ ਕੀਤੀ ਹੈ। ਉਹ ਲੰਬੇ ਸਮੇ ਤੋਂ ਆਪਣੇ NGO ਰਾਹੀਂ ਲੋਕਾਂ ਨਾਲ ਜੁੜੀ ਹੋਈ ਸੀ। ਬੌਬੀ ਭ੍ਰਿਸ਼ਟਾਚਾਰ ਵਿਰੁੱਧ ਅੰਨਾ ਅੰਦੋਲਨ ਨਾਲ ਜੁੜੇ ਰਹੇ ਹਨ । ਉਸ ਦਾ ਜੀਵਨ ਸ਼ੁਰੂ ਤੋਂ ਹੀ ਚੁਣੌਤੀਆਂ ਨਾਲ ਭਰਿਆ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: