minimum age for marraige: ਸਰਕਾਰ ਵੱਲੋਂ ਲੜਕੀਆਂ ਦੇ ਵਿਆਹ ਨੂੰ ਲੈਕੇ ਇੱਕ ਵੱਡੇ ਫੈਸਲੇ ਦੀ ਤਿਆਰੀ ਕੀਤੀ ਜਾ ਰਹੀ ਹੈ , ਅਜਿਹੇ ‘ਚ ਉਮੀਦ ਲਗਾਈ ਜਾ ਰਹੀ ਹੈ ਜਲਦ ਵਿਆਹ ਤੇ ਮਾਂ ਬਣਨ ਦੀ ਉਮਰ ਤੈਅ ਸਰਕਾਰ ਵੱਲੋਂ ਤੈਅ ਕੀਤਾ ਜਾਵੇਗਾ ਤਾਂ ਜੋ ਮੌਤ ਦਰ (ਐੱਮਐੱਮਆਰ) ਘੱਟ ਸਕੇ। ਮਾਂ ਬਣਨ ਦੀ ਉਮਰ ਦੀ ਸਮੀਖਿਆ ਲਈ ਇੱਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਹੈ। ਸਾਬਕਾ ਸਮਤਾ ਪਾਰਟੀ ਦੀ ਪ੍ਰਧਾਨ ਜਯਾ ਜੇਤਲੀ ਦੀ ਅਗਵਾਈ ‘ਚ ਗਠਿਤ ਇਹ 10 ਮੈਂਬਰੀ ਟਾਸਕ ਫੋਰਸ ‘ਚ ਡਾ. ਵੀ.ਕੇ. ਪਾਲ, ਮੈਂਬਰ (ਸਿਹਤ) ਨੀਤੀ ਕਮਿਸ਼ਨ, ਉੱਚ ਸਿੱਖਿਆ, ਸਕੂਲ ਸਿੱਖਿਆ, ਸਿਹਤ, ਔਰਤ ਤੇ ਬਾਲ ਵਿਕਾਸ, ਵਿਧਾਨ ਵਿਭਾਗ ਦੇ ਸਕੱਤਰ ਤੋਂ ਇਲਾਵਾ ਨਜਮਾ ਅਖ਼ਤਰ, ਵਸੁਧਾ ਕਾਮਤ ਅਤੇ ਦੀਪਤੀ ਸ਼ਾਹ ਸ਼ਾਮਲ ਹਨ।
31 ਜੁਲਾਈ ਤੱਕ ਸਮੀਖਿਆ ਰਿਪੋਰਟ ਦਿੱਤੀ ਜਾਵੇਗਾ , ਅਤੇ ਇਹ ਟਾਸ੍ਕ ਫੋਰਸ ਵਿਆਹ ਤੇ ਮਾਂ ਬਣਨ ਦੀ ਉਮਰ ਦੇ ਪਹਿਲੂਆਂ ਬਾਰੇ ਗੌਰ ਕਰਨ ਤੋਂ ਬਾਅਦ ਰਿਪੋਰਟ ਦੇਵੇਗੀ। ਜਿਸ ਤੋਂ ਬਾਅਦ ਹੀ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਜੋ ਹਜੇ 18 ਸਾਲ ਹੈ ਉਸਨੂੰ ਵਧਕੇ 21 ਸਾਲ ਕੀਤਾ ਜਾ ਸਕਦਾ ਹੈ। ਟਾਸਕ ਫੋਰਸ ਵੱਲੋਂ ਉੱਚ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਸੁਝਾਅ ਅਤੇ ਕਈ ਕਾਨੂੰਨਾਂ ‘ਚ ਸੋਧ ਕਰਨ ਲਈ ਵੀ ਕਿਹਾ ਜਾ ਸਕਦਾ ਹੈ।