Minister felt sorry for indecent remarks: ਖੇਤੀਬਾੜੀ ਮੰਤਰੀ ਜੇ ਪੀ ਦਲਾਲ ਸ਼ਨੀਵਾਰ ਦੁਪਹਿਰ ਆਪਣੇ ਰੈਸਟ ਹਾਉਸ ਪਹੁੰਚੇ ਸਨ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਸਾਨਾਂ ਦੇ ਅੰਦੋਲਨ ਵਿੱਚ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਬਾਰੇ ਵਿਵਾਦਪੂਰਨ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ “ਜੇ ਉਹ ਘਰ ਵਿੱਚ ਹੁੰਦੇ ਤਾਂ ਵੀ ਮਰਦੇ”। ਜਿਹੜੇ ਅੱਜ ਘਰ ਵਿੱਚ ਹਨ, ਕੀ ਉਹ ਮਰ ਨਹੀਂ ਰਹੇ? ਕਈਆਂ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਅਤੇ ਕੁਝ ਦੀ ਬਿਮਾਰੀ ਨਾਲ ਮੌਤ ਹੋ ਗਈ। ਸਾਲ ਵਿੱਚ ਔਸਤ ਮੌਤ ਦੇ ਅਨੁਸਾਰ ਹੀ ਮਰੇ ਹਨ। ਦੇਸ਼ ਵਿਚ ਕੋਈ ਵੀ ਮਰਦਾ ਹੈ, ਤਾਂ ਉਸ ਤੇ ਮੈਨੂੰ ਦੁੱਖ ਹੈ।”
ਇਸ ਬਿਆਨ ਤੋਂ ਕੁਝ ਘੰਟੇਆ ਬਾਅਦ, ਖੇਤੀਬਾੜੀ ਮੰਤਰੀ ਜੇ ਪੀ ਦਲਾਲ ਨੇ ਵੀਡੀਓ ਜਾਰੀ ਕਰਕੇ ਮਾਮਲੇ ‘ਤੇ ਅਫਸੋਸ ਕਿਤਾ। ਉਨ੍ਹਾਂ ਕਿਹਾ ਕਿ ਪ੍ਰੈਸ ਕਾਨਫਰੰਸ ‘ਚ ਚਰਚਾ ਦੌਰਾਨ ਮੈਂ ਮ੍ਰਿਤਕ ਕਿਸਾਨਾਂ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ। ਮੌਤ ਕਿਸੇ ਦੀ ਵੀ ਹੁੰਦੀ ਹੈ, ਦੁੱਖ ਹੁੰਦਾ ਹੈ। ਜਿੱਥੋਂ ਤੱਕ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਹੈ, ਸ਼ਹੀਦ ਦਾ ਦਰਜਾ ਸਾਡੇ ਫੌਜ ਦੇ ਜਵਾਨਾਂ ਨੂੰ ਹੀ ਮਿਲਦਾ ਹੈ। ਸੋਸ਼ਲ ਮੀਡੀਆ ‘ਤੇ ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ ਅਤੇ ਉਸਨੂੰ ਤੋੜ ਮਰੋੜ ਕੇ ਚਲਾਇਆ ਗਿਆ। ਮਾਮਲੇ ਦੇ ਕੁਝ ਘੰਟੇ ਬਾਅਦ ਉਨ੍ਹਾਂ ਨੇ ਇਸ ਬਿਆਨ ‘ਤੇ ਅਫਸੋਸ ਜਤਾਇਆ ‘ਤੇ ਕਿਹਾ ਕਿ ਜੇ ਮੇਰੇ ਬਿਆਨਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈ ਮਾਫ਼ੀ ਮੰਗਦਾ ਹਾਂ।
ਇਹ ਵੀ ਦੇਖੋ: ਨਗਰ ਕੌਂਸਲ ਚੋਣਾਂ ਦੌਰਾਨ ਪੰਜਾਬ ਦਾ ਮਾਹੌਲ ਗਰਮ, ਚੱਲੀਆਂ ਗੋਲੀਆਂ ਹੋਏ ਲਾਠੀਚਾਰਜ !