Minister umesh katti : ਕਰਨਾਟਕ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਉਮੇਸ਼ ਕੱਟੀ ਇੱਕ ਵਾਰ ਫਿਰ ਆਪਣੇ ਵਿਵਾਦਪੂਰਨ ਬਿਆਨ ਕਾਰਨ ਸੁਰਖੀਆਂ ਵਿੱਚ ਆ ਗਏ ਹਨ। ਇਸ ਵਾਰ, ਉਨ੍ਹਾਂ ਦਾ ਬਿਆਨ ਕੋਰੋਨਾ ਦੇ ਮਰੀਜ਼ਾਂ ਲਈ ਹੈ।
ਉਨ੍ਹਾਂ ਕਿਹਾ, “ਜਿਨ੍ਹਾਂ ਲੋਕਾਂ ਵਿੱਚ ਵਿਸ਼ਵਾਸ ਦੀ ਘਾਟ ਹੈ, ਅਸੀਂ ਉਨ੍ਹਾਂ ਨੂੰ ਇਸ ਮਹਾਂਮਾਰੀ ਤੋਂ ਬਚਾ ਨਹੀਂ ਸਕਾਂਗੇ।” ਇਹ ਬਿਆਨ ਕਰਨਾਟਕ ਦੇ ਬਿਲਗੀ ਤਾਲੁਕ ਦੇ ਅਧਿਕਾਰੀਆਂ ਨਾਲ ਕੋਰੋਨਾ ‘ਤੇ ਹੋਈ ਮੀਟਿੰਗ ਦੀ ਸਮੀਖਿਆ ਕਰਨ ਤੋਂ ਬਾਅਦ ਆਇਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਭਾਵੇ ਤੁਸੀਂ ਰੈਮਡਿਸੀਵਰ ਦੀਆ ਸ਼ੀਸ਼ੀਆਂ ਦੇ ਛੇ-ਛੇ ਟੀਕੇ ਵੀ ਦੇ ਦੋ, ਲੋਕ ਮਰ ਜਾਣਗੇ। ਅਸੀਂ ਉਨ੍ਹਾਂ ਮਰੀਜ਼ਾਂ ਲਈ ਬੇਵੱਸ ਹਾਂ ਜਿਨ੍ਹਾਂ ਨੂੰ ਭਰੋਸਾ ਨਹੀਂ ਹੁੰਦਾ।” ਅਸੀਂ ਅਜਿਹੇ ਲੋਕਾਂਅੰਦਰ ਭਰੋਸਾ ਨਹੀਂ ਵਧਾ ਸਕਦੇ ਅਤੇ ਨਾ ਹੀ ਅਸੀਂ ਅਜਿਹੇ ਲੋਕਾਂ ਦੀ ਜਾਨ ਬਚਾ ਸਕਦੇ ਹਾਂ। ਅਜਿਹੇ ਲੋਕਾਂ ਦੀ ਵਜ੍ਹਾ ਨਾਲ ਕੋਰੋਨਾ ਦੇ ਕੇਸ ਵੱਧ ਰਹੇ ਹਨ।” ਉਸੇ ਸਮੇਂ, ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨਾਲ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਕਾਨਸੈਂਟਰੇਟਰ ਬਾਰੇ ਗੱਲ ਕੀਤੀ, ਫਿਰ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਦੇਵੋ, ਦੇਖਾਗੇ।”
ਇਸ ਤੋਂ ਪਹਿਲਾਂ ਵੀ ਮੰਤਰੀ ਦੀ ਇੱਕ ਆਡੀਓ ਕਲਿੱਪ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਇੱਕ ਕਿਸਾਨ ਨੂੰ ਮਰਨ ਦੀ ਸਲਾਹ ਦਿੰਦੇ ਦਿਖਾਈ ਦਿੱਤੇ ਸੀ। ਕਿਸਾਨ ਨੇ ਮੰਤਰੀ ਨੂੰ ਪਬਲਿਕ ਡਿਸਟ੍ਰੀਬਿਉਸ਼ਨ ਸਿਸਟਮ (ਪੀਡੀਐਸ) ਦੁਆਰਾ ਦਿੱਤੇ ਜਾ ਰਹੇ ਚੌਲਾਂ ਦੀ ਮਾਤਰਾ ਨੂੰ 5 ਕਿੱਲੋ ਤੋਂ ਘਟਾ ਕੇ 2 ਕਿੱਲੋ ਕਰਨ ਲਈ ਫੋਨ ਕੀਤਾ ਸੀ, ਕਿਸਾਨ ਨੇ ਕਿਹਾ ਕਿ ਇਹ ਪਿਛਲੇ ਇੱਕ ਸਾਲ ਤੋਂ ਮਹਾਂਮਾਰੀ ਕਾਰਨ ਰੋਜ਼ੀ-ਰੋਟੀ ਚਲਾਉਣ ਲਈ ਕਾਫ਼ੀ ਨਹੀਂ ਹੈ। ਮੰਤਰੀ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਵਧੇਰੇ ਅਨਾਜ ਵੰਡਿਆ ਜਾਵੇਗਾ, ਕਿਉਂਕਿ ਕੇਂਦਰ ਸਰਕਾਰ ਨੇ ਕੋਰੋਨਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਾਈਆ ਗਈਆ ਮੌਜੂਦਾ ਪਾਬੰਦੀਆਂ ਦੇ ਮੱਦੇਨਜ਼ਰ ਅਗਲੇ ਦੋ ਮਹੀਨਿਆਂ ਲਈ ਵਧੇਰੇ ਸਪਲਾਈ ਦਾ ਭਰੋਸਾ ਦਿੱਤਾ ਹੈ।
ਕਿਸਾਨ ਨੇ ਮੰਤਰੀ ਨੂੰ ਪੁੱਛਿਆ ਕਿ ਉਹ ਕਦੋਂ ਆ ਰਿਹਾ ਹੈ? ਇਸ ਬਾਰੇ ਕੱਟੀ ਨੇ ਅਗਲੇ ਮਹੀਨੇ ਆਉਣ ਲਈ ਕਿਹਾ ਜਦੋਂ ਕਿਸਾਨ ਨੇ ਕਿਹਾ ਕਿ ਤਦ ਤੱਕ ਉਹ ਕਿਵੇਂ ਪ੍ਰਬੰਧਨ ਕਰਨਗੇ ਅਤੇ ਪੁੱਛਿਆ ਕੀ ਅਸੀਂ ਮਰ ਜਾਈਏ ? ਇਸ ‘ਤੇ ਮੰਤਰੀ ਨੇ ਜਵਾਬ ਦਿੱਤਾ ਕਿ ਬਿਹਤਰ ਹੈ ਕਿ ਤੁਸੀਂ ਮਰ ਜਾਓ। ਇਸ ਦੇ ਨਾਲ ਹੀ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਮੰਤਰੀ ਦੇ ਇਸ ਕਥਿਤ ਆਡੀਓ ਬਿਆਨ ‘ਤੇ ਅਫਸੋਸ ਜ਼ਾਹਿਰ ਕੀਤਾ ਹੈ ਅਤੇ ਜਾਂਚ ਕਰਨ ਦੀ ਗੱਲ ਕਹੀ ਹੈ।