ਕੇਂਦਰੀ ਮੰਤਰੀ ਮੰਡਲ ‘ਚ ਵਿਸਥਾਰ ਦੀਆਂ ਅਟਕਲਾਂ ਦੇ ਵਿਚਕਾਰ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ। ਇਹ ਮੰਨਿਆ ਜਾਂ ਰਿਹਾ ਹੈ ਕਿ ਇਸ ਹਫ਼ਤੇ ਮੋਦੀ ਮੰਤਰੀ ਮੰਡਲ ਵਿੱਚ ਇੱਕ ਵੱਡਾ ਬਦਲਾਅ ਆ ਸਕਦਾ ਹੈ, ਇਸ ਲਈ ਸਾਰਿਆਂ ਦੀ ਨਜ਼ਰ ਇਸ ਪਾਸੇ ਹੈ ਕਿ ਕਿਸ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।
ਇਨ੍ਹਾਂ ਸਾਰੀਆਂ ਅਟਕਲਾਂ ਦੇ ਵਿਚਕਾਰ, ਬਹੁਤ ਸਾਰੇ ਨੇਤਾਵਾਂ ਨੂੰ ਨਵੀਂ ਦਿੱਲੀ ਬੁਲਾਇਆ ਗਿਆ ਹੈ। ਰਾਜ ਸਭਾ ਸੰਸਦ ਮੈਂਬਰ ਜੋਤੀਰਾਦਿੱਤਿਆ ਸਿੰਧੀਆ, ਮਹਾਰਾਸ਼ਟਰ ਵਿੱਚ ਪਾਰਟੀ ਦੇ ਵੱਡੇ ਨੇਤਾ ਨਾਰਾਇਣ ਰਾਣੇ, ਅਨੁਪ੍ਰਿਯਾ ਪਟੇਲ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬੰੰਦ ਸੋਨੋਵਾਲ ਨੂੰ ਨਵੀਂ ਦਿੱਲੀ ਬੁਲਾਇਆ ਗਿਆ ਹੈ। ਉਨ੍ਹਾਂ ਦੇ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।
ਇਹ ਵੀ ਪੜ੍ਹੋ : PMO ਨੇ 8 ਜੁਲਾਈ ਤੱਕ ਦੀਆਂ ਸਾਰੀਆਂ ਮੀਟਿੰਗਾਂ ਟਾਲੀਆਂ , ਦੋ ਦਿਨ ਦੇ ਅੰਦਰ ਹੋ ਸਕਦਾ ਹੈ ਕੈਬਿਨੇਟ ਵਿਸਤਾਰ…
ਜੋਤੀਰਾਦਿੱਤਯ ਸਿੰਧੀਆ, ਜੋ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਏ ਸਨ, ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਜਗ੍ਹਾ ਮਿਲ ਸਕਦੀ ਹੈ। ਸਿੰਧੀਆ ਇਸ ਸਮੇਂ ਮੱਧ ਪ੍ਰਦੇਸ਼ ਦੇ ਦੌਰੇ ‘ਤੇ ਹਨ, ਪਰ ਅਚਾਨਕ ਮੰਗਲਵਾਰ ਨੂੰ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਅਤੇ ਹੁਣ ਉਹ ਨਵੀਂ ਦਿੱਲੀ ਲਈ ਰਵਾਨਾ ਹੋਣਗੇ। ਸ਼ਡਿਊਲ ਦੇ ਅਨੁਸਾਰ, ਜੋਤੀਰਾਦਿਤਿਆ ਸਿੰਧੀਆ ਮੰਗਲਵਾਰ ਨੂੰ ਦੇਵਾਸ ਤੋਂ ਬਾਅਦ ਇੰਦੌਰ ਆਉਣ ਵਾਲੇ ਸਨ। ਪਰ ਹੁਣ ਉਨ੍ਹਾਂ ਨੇ ਆਪਣਾ ਕਾਰਜਕ੍ਰਮ ਬਦਲ ਦਿੱਤਾ ਹੈ ਅਤੇ ਦੇਵਾਸ ਤੋਂ ਬਾਅਦ ਸਿੱਧਾ ਨਵੀਂ ਦਿੱਲੀ ਲਈ ਰਵਾਨਾ ਹੋਣਗੇ।
ਇਹ ਵੀ ਦੇਖੋ : ਸਿਰੇ ਦਾ ਗੀਤਕਾਰ ਬਣਿਆ ਕਬਾੜੀਆ, ਸੁਣੋ ਕਿਹੜੇ-ਕਿਹੜੇ ਚੋਟੀ ਦੇ ਗਾਇਕਾਂ ਨੇ ਕੀਤਾ ਗੀਤਕਾਰ ਸ਼ਿੰਦਾ ਅਨਪੜ੍ਹ ਨਾਲ ਧੋਖਾ?