ਚੋਣਾਂ ਦੇ ਵਿਚ ਕੇਂਦਰ ਸਰਕਾਰ ਨੂੰ ਜੀਐੱਸਟੀ ਦੇ ਮੋਰਚੇ ‘ਤੇ ਲਗਾਤਾਰ ਸਫਲਤਾ ਮਿਲੀ ਹੈ। ਵਿੱਤੀ ਸਾਲ ਦੇ ਪਹਿਲੇ ਮਹੀਨੇ ਵਿਚ ਹੀ ਜੀਐੱਸਟੀ ਕਲੈਕਸ਼ਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੰਕੜਿਆਂ ਮੁਤਾਬਕ ਅਪ੍ਰੈਲ ਦੇ ਮਹੀਨੇ ਵਿਚ ਜੀਐੱਸਟੀ ਕਲੈਕਸ਼ਨ ਪਹਿਲੀ ਵਾਰ 2 ਲੱਖ ਕਰੋੜ ਦੇ ਪਾਰ ਚਲਾ ਗਿਆ ਹੈ। ਪਿਛਲੇ ਸਾਲ ਦੀ ਮਿਆਦ ਦੇ ਮੁਕਾਬਲੇ ਇਸ ਵਿਚ 12 ਫੀਸਦੀ ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਜਦੋਂ ਕਿ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ਵਿਚ ਹੀ ਜੀਐੱਸਟੀ ਕਲੈਕਸ਼ਨ 1.87 ਲੱਖ ਕਰੋੜ ਦੇ ਪਾਰ ਗਿਆ ਸੀ। ਇਸ ਦੇ ਬਾਅਦ ਇਹ ਰਿਕਾਰਡ ਕਿਸੇ ਮਹੀਨੇ ਵਿਚ ਨਹੀਂ ਟੁੱਟ ਸਕਿਆ।
ਲੋਕ ਸਭਾ ਚੋਣਾਂ ਦੇ ਵਿਚ ਅਪ੍ਰੈਲ ਦੇ ਮਹੀਨੇ ਵਿਚ ਜੀਐੱਸਟੀ ਕਲੈਕਸ਼ਨ ਪਹਿਲੀ ਵਾਰ 2 ਲੱਖ ਕਰੋੜ ਦੇ ਪਾਰ ਪਹੁੰਚ ਗਿਆ ਹੈ। ਅੱਜ ਤੋਂ ਪਹਿਲਾਂ ਜੀਐੱਸਟੀ ਕਲੈਕਸ਼ਨ 2 ਲੱਖ ਕਰੋੜ ਰੁਪਏ ਤੱਕ ਕਦੇ ਨਹੀਂ ਪਹੁੰਚਿਆ ਹੈ। ਜੀਐੱਸਟੀ ਕਲੈਕਸ਼ਨ ਵਿਚ ਸਾਲ-ਦਰ-ਸਾਲ 12.4 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਰਿਫੰਡ ਦੇ ਬਾਅਦ ਅਪ੍ਰੈਲ 2024 ਲਈ ਨੈੱਟ ਜੀਐੱਸਟੀ ਰੈਵੇਨਿਊ ਦਾ ਅੰਕੜਾ 1.92 ਲੱਖ ਕਰੋੜ ਰੁਪਏ ਹੈ ਜੋ ਪਿਛਲੇ ਸਾਲ ਦੀ ਬਰਾਬਰ ਮਿਆਦ ਦੀ ਤੁਲਨਾ ਵਿਚ 17.1 ਫੀਸਦੀ ਜ਼ਿਆਦਾ ਹੈ।
ਅਪ੍ਰੈਲ ਵਿਚ ਕੇਂਦਰੀ ਜੀਐੱਸਟੀ ਇਕੱਠ 43,846 ਕਰੋੜ ਰੁਪਏ ਤੇ ਸੂਬਾ ਜੀਐੱਸਟੀ 53,538 ਕਰੋੜ ਰੁਪਏ ਰਿਹਾ। ਏਕੀਕ੍ਰਿਤ 99,623 ਕਰੋੜ ਰੁਪਏ ਰਿਹਾ ਜਿਸ ਵਿਚ ਆਯਾਤ ਵਸਤਾਂ ‘ਤੇ ਕੁਲੈਕਸ਼ਨ ‘ਚ 37,826 ਕਰੋੜ ਰੁਪਏ ਸ਼ਾਮਲ ਹਨ। ਸੈੱਸ ਕੁਲੈਕਸ਼ਨ 13,260 ਕਰੋੜ ਰੁਪਏ ਰਹੀ, ਜਿਸ ‘ਚ 1,008 ਕਰੋੜ ਰੁਪਏ ਦੇ ਆਯਾਤ ਮਾਲ ‘ਤੇ ਕੁਲੈਕਸ਼ਨ ਸ਼ਾਮਲ ਹੈ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਕੋਵਿਡਸ਼ੀਲਡ ਦੇ ਸਾਈਡ ਇਫੈਕਟ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਮੁਆਵਜ਼ੇ ਦੀ ਉੁਠੀ ਮੰਗ
ਪਿਛਲੇ ਵਿੱਤੀ ਸਾਲ ਵਿਚ 12 ਵਿਚੋਂ 10 ਮਹੀਨਿਆਂ ਦਾ ਜੀਐੱਸਟੀ ਕਲੈਕਸ਼ਨ 1.60 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ ਸੀ ਜਿਸ ਵਿਚ 2 ਮਹੀਨੇ ਮਈ ਵਿਚ 1.57 ਲੱਖ ਕਰੋੜ ਰੁਪਏ, ਅਗਸਤ ਮਹੀਨੇ ਵਿਚ 1.59 ਲੱਖ ਕਰੋੜ ਰੁਪਏ ਸ਼ਾਮਲ ਹਨ। ਦਸੰਬਰ ਦੇ ਮਹੀਨੇ ਵਿਚ ਜੀਐੱਸਟੀ ਕਲੈਕਸ਼ਨ 1.78 ਲੱਖ ਕਰੋੜ ਰੁਪਏ ਹੋਇਆ ਸੀ ਜੋ ਕਿ ਮੌਜੂਦਾ ਸਮੇਂ ਵਿਚ ਤੀਜਾ ਸਭ ਤੋਂ ਵੱਡਾ ਕਲੈਕਸ਼ਨ ਹੈ ਜਦੋਂ ਕਿ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ਵਿਚ ਹੀ 1.87 ਲੱਖ ਕਰੋੜ ਤੋਂ ਜ਼ਿਆਦਾ ਫਾਇਦਾ ਦੇਖਣ ਨੂੰ ਮਿਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: