ਪੱਛਮੀ ਬੰਗਾਲ ਵਿੱਚ ਚੋਣਾਂ ਵਿੱਚ ਮਿਲੀ ਵੱਡੀ ਹਾਰ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਭਾਜਪਾ ਦੇ ਵੱਡੇ ਨੇਤਾ ਮੁਕੁਲ ਰਾਏ ਆਪਣੇ ਬੇਟੇ Subhranshu Roy ਸਮੇਤ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਸ਼ਾਮਿਲ ਹੋ ਗਏ ਹਨ।
ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਅਤੇ ਉਨ੍ਹਾਂ ਦੇ ਬੇਟੇ Subhranshu ਰਾਏ ਕਰੀਬ ਚਾਰ ਸਾਲਾਂ ਬਾਅਦ ਅੱਜ ਘਰ ਪਰਤੇ ਹਨ। ਛੱਡ ਕੇ ਨਵੰਬਰ 2017 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਮੁਕੁਲ ਰਾਏ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਟੀਐਮਸੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਮੁਕੁਲ ਰਾਏ ਨੇ ਕਿਹਾ ਕਿ ਘਰ ਆ ਕਿ ਚੰਗਾ ਲੱਗ ਰਿਹਾ ਹੈ। ਬੰਗਾਲ ਮਮਤਾ ਬੈਨਰਜੀ ਦਾ ਹੈ ਅਤੇ ਰਹੇਗਾ। ਮੈਂ ਭਾਜਪਾ ਵਿੱਚ ਨਹੀਂ ਰਹਿ ਸਕਿਆ।
ਇਹ ਵੀ ਪੜ੍ਹੋ : ਭਾਜਪਾ ‘ਚ ਸ਼ਾਮਿਲ ਹੋਣ ਦੇ ਸਵਾਲ ਉੱਤੇ ਪਾਇਲਟ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ – ‘ਉਨ੍ਹਾਂ ਨੇ ਸਚਿਨ ਤੇਂਦੁਲਕਰ ਨਾਲ ਕੀਤੀ ਹੋਵੇਗੀ ਗੱਲਬਾਤ’
ਮੁਕੁਲ ਰਾਏ ਨੂੰ ਟੀਐਮਸੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲਾਂ ਲਈ ਬਾਹਰ ਕਰ ਦਿੱਤਾ ਗਿਆ ਸੀ। ਟੀ ਐਮ ਸੀ ਵਿੱਚ ਮੁਕੁਲ ਰਾਏ ਦਾ ਕੱਦ ਕਿਸੇ ਟਾਈਮ ਮਮਤਾ ਬੈਨਰਜੀ ਤੋਂ ਬਾਅਦ ਦੂਜੇ ਨੰਬਰ ‘ਤੇ ਸੀ। ਫਿਰ ਟੀਐਮਸੀ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ, ਉਹ 1998 ਤੋਂ ਬੰਗਾਲ ਦੀ ਰਾਜਨੀਤੀ ਵਿੱਚ ਰਹੇ ਹਨ। ਮੁਕੁਲ ਰਾਏ ਦਾ ਨਾਮ ਵੀ ਨਾਰਦਾ ਸਟਿੰਗ ਮਾਮਲੇ ਵਿੱਚ ਸਾਹਮਣੇ ਆਇਆ ਸੀ। ਮੁਕੁਲ ਰਾਏ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਯੂਥ ਕਾਂਗਰਸ ਵਿੱਚ ਹੁੰਦੇ ਸਨ, ਉਸ ਸਮੇਂ ਮਮਤਾ ਬੈਨਰਜੀ ਵੀ ਯੂਥ ਕਾਂਗਰਸ ਵਿੱਚ ਸੀ। ਉਸ ਸਮੇਂ ਤੋਂ ਹੀ ਮੁਕੁਲ ਅਤੇ ਮਮਤਾ ਵਿਚਕਾਰ ਰਾਜਨੀਤਿਕ ਨੇੜਤਾ ਵੱਧ ਗਈ ਸੀ।
ਇਹ ਵੀ ਦੇਖੋ : ਪੰਜਾਬ ‘ਚ ਤੂਫ਼ਾਨ ਦਾ ਕਹਿਰ, ਘਰਾਂ ‘ਤੇ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, ਟੁੱਟੇ ਘਰ ਤੇ ਦਰੱਖਤ, LIVE ਤਸਵੀਰਾਂ