ਪੁਲਿਸ ਨੂੰ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਇੱਕ ਵਾਰ ਫਿਰ ਦਹਿਸ਼ਤ ਫੈਲਾਉਣ ਦੀ ਧਮਕੀ ਮਿਲੀ ਹੈ। ਹੁਣ ਤੱਕ ਜਿੱਥੇ ਪੁਲਿਸ ਨੂੰ ਫ਼ੋਨ ਕਾਲਾਂ ਅਤੇ ਈ-ਮੇਲਾਂ ਰਾਹੀਂ ਇਹ ਧਮਕੀਆਂ ਮਿਲ ਰਹੀਆਂ ਸਨ, ਉੱਥੇ ਹੁਣ ਇੱਕ ਵਿਅਕਤੀ ਨੇ ਟਵਿੱਟਰ ਰਾਹੀਂ ਮੁੰਬਈ ਵਿੱਚ ਦਹਿਸ਼ਤ ਫੈਲਾਉਣ ਦੀ ਧਮਕੀ ਦਿੱਤੀ ਹੈ।
ਪੁਲਸ ਸੂਤਰਾਂ ਮੁਤਾਬਕ ਸੋਮਵਾਰ ਨੂੰ ਸਵੇਰੇ ਕਰੀਬ 11 ਵਜੇ ਮੁੰਬਈ ਪੁਲਸ ਦੇ ਟਵਿੱਟਰ ਅਕਾਊਂਟ ‘ਤੇ ਇਕ ਸੰਦੇਸ਼ ਭੇਜਿਆ ਗਿਆ, ਜਿਸ ‘ਚ ਲਿਖਿਆ ਸੀ, ”ਮੈਂ ਬਹੁਤ ਜਲਦ ਮੁੰਬਈ ‘ਚ ਧਮਾਕਾ ਕਰਨ ਜਾ ਰਿਹਾ ਹਾਂ। ਇਹ ਸੰਦੇਸ਼ ਅੰਗਰੇਜ਼ੀ ਭਾਸ਼ਾ ਵਿੱਚ ਲਿਖਤੀ ਰੂਪ ਵਿੱਚ ਭੇਜਿਆ ਗਿਆ ਸੀ, ਜਿਸ ਦੇ ਸ਼ਬਦ ਸਨ “I m gonna blast the mumbai very soon.” ਇਸ ਸੰਦੇਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੰਬਈ ਪੁਲਿਸ ਨੇ ਸਬੰਧਤ ਖਾਤੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਦੂਜੇ ਪਾਸੇ ਐਤਵਾਰ ਨੂੰ ਇੱਕ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਫ਼ੋਨ ਕਰਕੇ 26/11 ਹਮਲੇ ਵਾਂਗ ਸ਼ਹਿਰ ਚ ਧਮਾਕਾ ਕਰਨ ਦੀ ਗੱਲ ਕਹੀ। ਪੁਲਸ ਨੂੰ ਇਹ ਸ਼ੱਕੀ ਕਾਲ ਰਾਜਸਥਾਨ ਤੋਂ ਆਈ ਸੀ, ਜਿਸ ਤੋਂ ਬਾਅਦ ਰਾਜਸਥਾਨ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਰਾਜਸਥਾਨ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਪੁਲਸ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਦਾ ਨਾਂ ਦੇਵੇਂਦਰ ਤੰਵਰ ਹੈ, ਜੋ ਅਜਮੇਰ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਦੇਵੇਂਦਰ ਮਾਨਸਿਕ ਤੌਰ ‘ਤੇ ਬਿਮਾਰ ਅਤੇ ਕਮਜ਼ੋਰ ਹੈ। ਗੁੱਸੇ ‘ਚ ਆ ਕੇ ਉਸ ਨੇ ਮੁੰਬਈ ਪੁਲਸ ਨੂੰ ਫੋਨ ਕੀਤਾ। ਦੱਸ ਦਈਏ ਕਿ ਮੁੰਬਈ ਪੁਲਿਸ ਅਤੇ ਏਜੰਸੀਆਂ ਨੂੰ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ। ਫਰਵਰੀ ਮਹੀਨੇ ‘ਚ NIA ਨੂੰ ਧਮਕੀ ਭਰੀ ਈਮੇਲ ਮਿਲੀ ਸੀ, ਜਿਸ ‘ਚ ਅੱਤਵਾਦੀ ਹਮਲੇ ਦਾ ਜ਼ਿਕਰ ਕੀਤਾ ਗਿਆ ਸੀ। ਇਸ ਈਮੇਲ ਤੋਂ ਬਾਅਦ ਪੂਰੇ ਸ਼ਹਿਰ ਦੀ ਪੁਲਿਸ ਅਲਰਟ ਮੋਡ ‘ਤੇ ਆ ਗਈ।